ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਤਬਰੇਜ਼ ਦੀ ਮੌਤ, ਪੁਲਸ ਨੇ ਹਟਾਈ ਕਤਲ ਦੀ ਧਾਰਾ

09/10/2019 12:58:30 PM

ਰਾਂਚੀ— ਝਾਰਖੰਡ ਪੁਲਸ ਨੇ ਤਬਰੇਜ਼ ਅੰਸਾਰੀ ਮੌਬ ਲਿੰਚਿੰਗ ਕੇਸ 'ਚ ਕਤਲ ਦੀ ਧਾਰਾ ਨੂੰ ਹਟਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਰਿਪੋਰਟ 'ਚ ਤਬਰੇਜ਼ ਦੀ ਮੌਤ ਤਣਾਅ ਅਤੇ ਕਾਰਡੀਅਕ ਅਰੈਸਟ ਕਾਰਨ ਹੋਈ ਸੀ। ਇਸ ਦੇ ਆਧਾਰ 'ਤੇ ਅਸੀਂ ਚਾਰਜਸ਼ੀਟ ਦਾਖਲ ਕਰਾਂਗੇ। ਕਤਲ ਦੀ ਧਾਰਾ 302 ਦੇ ਹਟਣ ਨਾਲ ਹੁਣ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨਹੀਂ ਮਿਲੇਗੀ। ਕਰੀਬ 4 ਮਹੀਨੇ ਪਹਿਲਾਂ ਰਾਜ ਦੇ ਸਰਾਏਕੇਲਾ-ਖਰਸਾਵਾਂ 'ਚ ਚੋਰੀ ਦੇ ਦੋਸ਼ 'ਚ ਭੀੜ ਵਲੋਂ ਕੁੱਟੇ ਗਏ 22 ਸਾਲਾ ਤਬਰੇਜ਼ ਅੰਸਾਰੀ ਦੀ ਮੌਤ ਹੋ ਗਈ ਸੀ। ਪੁਲਸ ਨੇ ਆਈ.ਪੀ.ਸੀ. ਦੀ ਧਾਰਾ 302 ਦੇ ਅਧੀਨ 11 ਦੋਸ਼ੀਆਂ 'ਤੇ ਦਰਜ ਮਾਮਲੇ ਨੂੰ ਖਾਰਜ ਕਰ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਅੰਸਾਰੀ ਦੀ ਕਾਰਡੀਅਕ ਅਰੈਸਟ ਨਾਲ ਮੌਤ ਹੋਈ ਅਤੇ ਇਹ ਕਿਹਾ ਗਿਆ ਹੈ ਕਿ ਇਹ ਯੋਜਨਾਬੱਧਕਤਲ ਦਾ ਮਾਮਲਾ ਨਹੀਂ ਹੈ।

ਦੱਸਣਯੋਗ ਹੈ ਕਿ ਪੁਲਸ ਨੇ ਪਿਛਲੇ ਮਹੀਨੇ ਚਾਰਜਸ਼ੀਟ 'ਚ ਧਾਰਾ 304 ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਇਸ ਤੋਂ ਪਹਿਲਾਂ ਅੰਸਾਰੀ ਦੀ ਪਤਨੀ ਦੀ ਸ਼ਿਕਾਇਤ 'ਤੇ ਦਰਜ ਐੱਫ.ਆਈ.ਆਰ. 'ਚ ਦੋਸ਼ੀਆਂ 'ਤੇ ਕਤਲ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਬਾਈਕ ਚੋਰੀ ਦੇ ਸ਼ੱਕ 'ਚ ਬੇਰਹਿਮੀ ਨਾਲ ਕੁੱਟੇ ਗਏ ਤਬਰੇਜ਼ ਅੰਸਾਰੀ ਦੀ ਮੌਤ ਬਰੇਨ ਹੈਮਰੇਜ ਕਾਰਨ ਹੋਈ ਸ਼ੀ। ਪੁਲਸ ਸੂਤਰਾਂ ਅਨੁਸਾਰ ਡਾਕਟਰਾਂ ਵਲੋਂ ਜਮ੍ਹਾ ਕਰਵਾਈ ਗਈ ਪੋਸਟਮਾਰਟਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਅੰਸਾਰੀ ਦੇ ਸਿਰ ਦੀ ਹੱਡੀ ਟੁੱਟ ਗਈ ਸੀ, ਜਿਸ ਨਾਲ ਬਰੇਨ ਹੈਮਰੇਜ ਹੋਇਆ ਅਤੇ ਉਸ ਦੀ ਮੌਤ ਹੋ ਗਈ।


DIsha

Content Editor

Related News