ਹਰਿਆਣਾ ''ਚ ਨਹੀਂ ਰੁਕ ਰਹੇ ਸਵਾਈਨ ਫਲੂ ਦੇ ਮਾਮਲੇ, ਹੁਣ 3 ਸਾਲਾ ਬੱਚੀ ਮਿਲੀ ਪੀੜਤ
Tuesday, Feb 20, 2024 - 01:17 PM (IST)
ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ 'ਚ ਸਵਾਈਨ ਫਲੂ ਪੀੜਤ ਮਿਲਣ ਦਾ ਸਿਲਸਿਲਾ ਜਾਰੀ ਹੈ। ਸੋਮਵਾਰ ਨੂੰ ਸ਼ੇਖੁਪੁਰ ਦੜੋਲੀ ਵਾਸੀ 3 ਸਾਲਾ ਬੱਚੀ ਸਵਾਈਨ ਫਲੂ ਨਾਲ ਪੀੜਤ ਮਿਲੀ ਹੈ। ਉਸ ਦਾ ਹਿਸਾਰ ਦੇ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇੱਥੇ ਹੀ ਕੁੜੀ ਦਾ ਸੈਂਪਲ ਲਿਆ ਗਿਆ ਸੀ ਅਤੇ ਜਾਂਚ ਦੌਰਾਨ ਬੱਚੀ ਪੀੜਤ ਮਿਲੀ। ਟੀਮ ਹੁਣ ਪਰਿਵਾਰ ਦੇ ਹੋਰ ਲੋਕਾਂ ਦੀ ਸਕ੍ਰੀਨਿੰਗ ਕਰੇਗੀ। ਜੇਕਰ ਕਿਸੇ 'ਚ ਲੱਛਣ ਮਿਲਦੇ ਹਨ ਤਾਂ ਸੈਂਪਲ ਲਏ ਜਾਣਗੇ। ਜ਼ਿਲ੍ਹੇ 'ਚ ਹੁਣ ਤੱਕ ਸਵਾਈਨ ਫਲੂ ਦੇ 13 ਮਾਮਲੇ ਸਾਹਮਣੇ ਆ ਚੁੱਕੇ ਹਨ।
ਸਵਾਈਨ ਫਲੂ ਦੇ ਲੱਛਣ
ਛਿੱਕ ਆਉਣਾ ਅਤੇ ਨੱਕ 'ਚੋਂ ਪਾਣੀ ਵਗਣਾ, ਸਾਹ ਲੈਣ 'ਚ ਤਕਲੀਫ਼ ਹੋਣਾ, ਖੰਘ ਅਤੇ ਗਲ਼ੇ 'ਚ ਖਰਾਸ਼ ਹੋਣਾ, ਦਸਤ ਅਤੇ ਉਲਟੀ ਹੋਣਾ, ਸਿਰ ਦਰਦ, ਬੁਖ਼ਾਰ।
ਇਹ ਵੀ ਪੜ੍ਹੋ : 'ਦੁਨੀਆ ਜਾਣਦੀ ਹੈ ਆਏਗਾ ਤਾਂ ਮੋਦੀ ਹੀ', PM ਨੂੰ ਹੁਣ ਤੋਂ ਹੀ ਮਿਲ ਰਹੇ ਵਿਦੇਸ਼ਾਂ ਤੋਂ ਜੁਲਾਈ-ਅਗਸਤ ਦੇ ਸੱਦੇ
ਬਚਾਅ ਲਈ ਕਰੋ ਇਹ ਉਪਾਅ
ਖੰਘਦੇ ਜਾਂ ਛਿਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੂਮਾਲ ਨਾਲ ਢੱਕੋ। ਆਪਣੀ ਨੱਕ, ਅੱਖ ਜਾਂ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ 'ਚ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ। ਖੰਘ, ਵਗਦੀ ਨੱਕ, ਛਿੱਕ ਅਤੇ ਬੁਖ਼ਾਰ ਵਰਗੇ ਫਲੂ ਦੇ ਲੱਛਣਾਂ ਨਾਲ ਪ੍ਰਭਾਵਿਤ ਲੋਕਾਂ ਤੋਂ ਦੂਰੀ ਬਣਾਓ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e