ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Friday, Jan 05, 2024 - 05:38 PM (IST)

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਵੱਲੋਂ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਸ਼ੁੱਕਰਵਾਰ ਨੂੰ ਦਿੱਲੀ ਮਹਿਲਾ ਕਮਿਸ਼ਨ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਲਈ ਜਾਣੀ ਜਾਂਦੀ ਸਵਾਤੀ ਮਾਲੀਵਾਲ ਨੂੰ ਨਾਮਜ਼ਦ ਕਰਨ ਦਾ ਫ਼ੈਸਲਾ ਸੰਸਦੀ ਮਾਮਲਿਆਂ 'ਚ ਉਨ੍ਹਾਂ ਦੀ ਸ਼ੁਰੂਆਤ ਹੋਵੇਗੀ। 

ਇਹ ਵੀ ਪੜ੍ਹੋ- ਸਵਾਤੀ ਮਾਲੀਵਾਲ ਨੂੰ ਰਾਜ ਸਭਾ ਦੀ ਟਿਕਟ, AAP ਨੇ ਦਿੱਲੀ ਤੋਂ ਉਤਾਰੇ 3 ਉਮੀਦਵਾਰ

ਮਾਲੀਵਾਲ ਅਸਤੀਫ਼ੇ 'ਤੇ ਹਸਤਾਖ਼ਰ ਕਰਦੇ ਸਮੇਂ ਭਾਵੁਕ ਨਜ਼ਰ ਆਈ। ਸਵਾਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ- ਪਲ ਦੋ ਪਲ ਮੇਰੀ ਕਹਾਣੀ ਹੈ... ਅੱਜ ਨਮ ਅੱਖਾਂ ਨਾਲ ਦਿੱਲੀ ਮਹਿਲਾ ਕਮਿਸ਼ਨ ਨੂੰ ਅਲਵਿਦਾ ਕਿਹਾ। 8 ਸਾਲ ਕਦੋਂ ਬੀਤ ਗਏ ਪਤਾ ਨਹੀਂ ਲੱਗਿਆ। ਇੱਥੇ ਰਹਿੰਦੇ ਹੋਏ ਬਹੁਤ ਉਤਾਰ-ਚੜ੍ਹਾਅ ਵੇਖੇ। ਆਪਣਾ ਹਰ ਦਿਨ ਦਿੱਲੀ ਅਤੇ ਦੇਸ਼ ਦੀ ਭਲਾਈ ਨੂੰ ਸਮਰਪਿਤ ਕੀਤਾ। ਲੜਾਈ ਖ਼ਤਮ ਨਹੀਂ ਹੋਈ ਹੈ, ਅਜੇ ਤਾਂ ਸ਼ੁਰੂਆਤ ਹੈ...।

 

ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ, 14 ਜਨਵਰੀ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀਆਂ

ਦੱਸ ਦੇਈਏ ਕਿ 'ਆਪ' ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਸ਼ੁੱਕਰਵਾਰ ਨੂੰ ਦਿੱਲੀ 'ਚ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਕਮੇਟੀ ਨੇ ਪਹਿਲੀ ਵਾਰ ਮਾਲੀਵਾਲ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਅਤੇ ਰਾਜ ਸਭਾ 'ਚ ਦੂਜੀ ਵਾਰ ਐਨ.ਡੀ ਗੁਪਤਾ ਅਤੇ ਜੇਲ੍ਹ ਵਿਚ ਬੰਦ ਨੇਤਾ ਸੰਜੇ ਸਿੰਘ ਨੂੰ ਮੁੜ ਨਾਮਜ਼ਦ ਕੀਤਾ। ਦਿੱਲੀ ਤੋਂ ਰਾਜ ਸਭਾ ਦੇ ਤਿੰਨ ਸੰਸਦ ਮੈਂਬਰਾਂ ਦਾ 6 ਸਾਲ ਦਾ ਕਾਰਜਕਾਲ ਇਸ ਮਹੀਨੇ ਖਤਮ ਹੋਣ ਦੇ ਨਾਲ ਨਵੇਂ ਮੈਂਬਰਾਂ ਦੀ ਚੋਣ ਲਈ 19 ਜਨਵਰੀ ਨੂੰ ਵੋਟਿੰਗ ਹੋਵੇਗੀ।ਤਿੰਨ ਮੈਂਬਰਾਂ- ਸੰਜੇ ਸਿੰਘ, ਸੁਸ਼ੀਲ ਕੁਮਾਰ ਗੁਪਤਾ ਅਤੇ ਨਰਾਇਣ ਦਾਸ ਗੁਪਤਾ 27 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਹਨ।


author

Tanu

Content Editor

Related News