ਸਵਾਤੀ ਮਾਲੀਵਾਲ ਦੀ ਭੁੱਖ-ਹੜਤਾਲ ਦਾ 9ਵਾਂ ਦਿਨ, ਪੀ.ਐੱਮ. ਮੋਦੀ ਦੇ ਨਾਂ ਲਿਖਿਆ ਪੱਤਰ

Saturday, Apr 21, 2018 - 03:34 PM (IST)

ਸਵਾਤੀ ਮਾਲੀਵਾਲ ਦੀ ਭੁੱਖ-ਹੜਤਾਲ ਦਾ 9ਵਾਂ ਦਿਨ, ਪੀ.ਐੱਮ. ਮੋਦੀ ਦੇ ਨਾਂ ਲਿਖਿਆ ਪੱਤਰ

ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਬੱਚੀਆਂ ਨਾਲ ਰੇਪ 'ਤੇ ਫਾਂਸੀ ਦੀ ਸਜ਼ਾ ਦੀ ਮੰਗ ਨੂੰ ਲੈ ਕੇ 9ਵੇਂ ਦਿਨ ਵੀ ਭੁੱਖ-ਹੜਤਾਲ 'ਤੇ ਬੈਠੀ ਰਹੀ। ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਦੇ ਨਾਂ ਇਕ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਰਵਉੱਚ ਅਦਾਲਤ 'ਚ ਕੇਂਦਰ ਸਰਕਾਰ ਨੇ ਹਲਫਨਾਮਾ ਦਾਇਰ ਕਰ ਕੇ ਇਹ ਸੂਚਨਾ ਦਿੱਤੀ ਕਿ ਕੇਂਦਰ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ, ਜਿਸ 'ਚ 12 ਸਾਲ ਤੋਂ ਘੱਟ ਬੱਚਿਆਂ ਨਾਲ ਰੇਪ ਕਰਨ ਵਾਲੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਮੈਂ ਇਸ ਕਦਮ ਦੀ ਸ਼ਲਾਘਾ ਕਰਦੀ ਹਾਂ ਅਤੇ ਆਸ ਕਰਦੀ ਹਾਂ ਕਿ ਬਲਾਤਕਾਰੀਆਂ ਨੂੰ 6 ਮਹੀਨਿਆਂ ਦੇ ਅੰਦਰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।PunjabKesari
ਸਵਾਤੀ ਮਾਲੀਵਾਲ ਨੇ ਭੁੱਖ-ਹੜਤਾਲ ਖਤਮ ਕਰਨ ਲਈ 6 ਮੰਗਾਂ ਰੱਖੀਆਂ ਹਨ। ਸਵਾਤੀ ਮਾਲੀਵਾਲ ਉਦੋਂ ਤੱਕ ਭੁੱਖ-ਹੜਤਾਲ ਜਾਰੀ ਰੱਖੇਗੀ ਜਦੋਂ ਤੱਕ ਕੇਂਦਰ ਸਰਕਾਰ ਰੇਪ ਨਾਲ ਜੁੜੇ ਹੋਏ ਕਾਨੂੰਨਾਂ 'ਚ ਤਬਦੀਲੀ ਨਹੀਂ ਕਰਦੀ। ਸਵਾਤੀ ਮਾਲੀਵਾਲ ਨੇ ਕਿਹਾ ਕਿ ਔਰਤਾਂ 'ਚ ਬਹੁਤ ਸ਼ਕਤੀ ਹੁੰਦੀ ਹੈ। ਅੱਜ ਮੇਰੀ ਭੁੱਖ-ਹੜਤਾਲ ਦਾ 9ਵਾਂ ਦਿਨ ਹੈ ਪਰ ਸਰੀਰ ਪੂਰੀ ਤਰ੍ਹਾਂ ਨਾਲ ਨਾਰਮਲ ਹੈ। ਡਾਕਟਰ ਵੀ ਹੈਰਾਨ ਹਨ। ਮੇਰੇ ਖੂਨ ਦੀ ਇਕ-ਇਕ ਬੂੰਦ ਮੇਰੇ ਦੇਸ਼ ਦੇ ਨਾਂ ਹੈ, ਜਦੋਂ ਤੱਕ ਜ਼ਿੰਦੀ ਹਾਂ, ਉਦੋਂ ਤੱਕ ਲੜਦੀ ਰਹਾਂਗੀ।PunjabKesari


Related News