ਟ੍ਰੋਲ ਨੂੰ ਲੈ ਕੇ ਰਾਜਨਾਥ ਤੋਂ ਬਾਅਦ ਹੁਣ ਨਿਤਿਨ ਗਡਕਰੀ ਸੁਸ਼ਮਾ ਦੇ ਸਮਰਥਨ ''ਚ ਆਏ

Tuesday, Jul 03, 2018 - 02:48 PM (IST)

ਟ੍ਰੋਲ ਨੂੰ ਲੈ ਕੇ ਰਾਜਨਾਥ ਤੋਂ ਬਾਅਦ ਹੁਣ ਨਿਤਿਨ ਗਡਕਰੀ ਸੁਸ਼ਮਾ ਦੇ ਸਮਰਥਨ ''ਚ ਆਏ

ਨਵੀਂ ਦਿੱਲੀ— ਤਨਵੀ ਸੇਠ ਅਤੇ ਅਨਸ ਸਿੱਧੀਕੀ ਪਾਸਪੋਰਟ ਵਿਵਾਦ 'ਚ ਟ੍ਰੋਲ ਦੀ ਸ਼ਿਕਾਰ ਹੋਈ ਸੁਸ਼ਮਾ ਸਵਰਾਜ ਦੇ ਸਮਰਥਨ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਸਾਹਮਣੇ ਆ ਗਏ ਹਨ। ਨਿਤਿਨ ਗਡਕਰੀ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ, ਉਹ ਮੰਦਭਾਗੀ ਹੈ, ਜਦੋਂ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਚ ਦਖਲ ਦਿੱਤਾ ਸੀ। ਉਸ ਸਮੇਂ ਉਹ ਦੇਸ਼ 'ਚ ਵੀ ਮੌਜੂਦ ਨਹੀਂ ਸੀ। ਇਸ ਘਟਨਾ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਜੋ ਹੁਕਮ ਦਿੱਤਾ ਸੀ, ਉਸ 'ਚ ਕੁਝ ਵੀ ਗਲਤ ਨਹੀਂ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ ਕਿ ਇਸ ਮਾਮਲੇ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟ੍ਰੋਲ ਕਰਨਾ ਗਲਤ ਹੈ। 

ਦੱਸ ਦੇਈਏ ਕਿ 20 ਜੂਨ ਨੂੰ ਤਨਵੀ ਸੇਠ ਨੇ ਟਵੀਟ ਕਰਕੇ ਵਿਦੇਸ਼ ਮੰਤਰਾਲੇ ਅਤੇ PMO ਨੂੰ ਸ਼ਿਕਾਇਤ ਕੀਤੀ ਸੀ ਕਿ ਪਾਸਪੋਰਟ ਬਣਾਉਣ ਦੌਰਾਨ ਪਾਸਪੋਰਟ ਅਧਿਕਾਰੀ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਵਿਦੇਸ਼ ਮੰਤਰਾਲੇ ਨੇ ਤੁਰੰਤ ਹੀ ਕਾਰਵਾਈ ਕਰਦੇ ਹੋਏ ਲਖਨਊ ਪਾਸਪੋਰਟ ਦਫਤਰ ਤੋਂ ਮਾਮਲੇ ਦੀ ਰਿਪੋਰਟ ਮੰਗੀ ਸੀ। ਇਸ ਤੋਂ ਬਾਅਦ ਪਾਸਪੋਰਟ ਅਧਿਕਾਰੀ ਵਿਕਾਸ ਮਿਸ਼ਰਾ ਦਾ ਤਬਾਦਲਾ ਗੋਰਖਪੁਰ ਕਰ ਦਿੱਤਾ ਸੀ। ਨਾਲ ਹੀ ਤਨਵੀ ਸੇਠ ਅਤੇ ਅਨਸ ਸਿੱਧੀਕੀ ਨੂੰ ਪਾਸਪੋਰਟ ਵੀ ਜਾਰੀ ਕਰ ਦਿੱਤਾ ਗਿਆ ਸੀ। 

ਦੱਸਣਯੋਗ ਹੈ ਕਿ ਵਿਵਾਦ ਵਧਣ ਤੋਂ ਬਾਅਦ ਪੁਲਸ ਅਤੇ ਲੋਕਲ ਇਨਵੈਸਟੀਗੇਸ਼ਨ ਯੂਨਿਟ (ਐੱਲ. ਆਈ. ਯੂ.) ਵੱਲੋਂ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਗਈ। ਜਾਂਚ 'ਚ ਪਾਇਆ ਗਿਆ ਹੈ ਕਿ ਸਾਰੀ ਜਾਣਕਾਰੀ ਗਲਤ ਦਿੱਤੀ ਗਈ ਸੀ। ਟ੍ਰੋਲ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਸੁਸ਼ਮਾ ਸਵਰਾਜ ਨੇ ਗਲਤ ਲੋਕਾਂ ਨੂੰ ਸਪੋਰਟ ਕੀਤਾ ਹੈ। ਜ਼ਿਆਦਾਤਰ ਟ੍ਰੋਲਰਸ ਭਾਜਪਾ ਦੇ ਸਮਰਥਕ ਸਨ, ਜੋ ਸੁਸ਼ਮਾ ਸਵਰਾਜ ਨੂੰ ਫਾਲੋ ਕਰਦੇ ਸਨ। ਸੁਸ਼ਮਾ ਸਵਰਾਜ 17 ਜੂਨ ਤੋਂ 23 ਜੂਨ ਵਿਚਕਾਰ ਵਿਦੇਸ਼ੀ ਯਾਤਰਾ 'ਤੇ ਸੀ। ਵਿਦੇਸ਼ੀ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਇਕ ਸਰਵੇ ਕਰਵਾਇਆ ਅਤੇ ਪੁੱਛਿਆ ਕੀ ਉਨ੍ਹਾਂ ਨੂੰ ਟ੍ਰੋਲ ਕਰਨਾ ਗਲਤ ਹੈ ਜਾਂ ਸਹੀ ਹੈ। ਟਵੀਟਰ ਪੋਲ ਸਰਵੇ 'ਚ 43 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਹੀ ਟ੍ਰੋਲ ਕੀਤਾ ਗਿਆ ਸੀ, ਜਦਕਿ 57 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਟ੍ਰੋਲ ਕਰਨਾ ਗਲਤ ਹੈ।

 


Related News