ਬਿਹਾਰ ਚੋਣਾਂ ਦੀ ਗਿਣਤੀ ਵਿਚਾਲੇ ਨੀਤੀਸ਼ ਕੁਮਾਰ ਨੂੰ ਮਿਲਣ ਪੁੱਜੇ ਸੁਸ਼ੀਲ ਮੋਦੀ ਅਤੇ ਭੂਪੇਂਦਰ ਯਾਦਵ

Tuesday, Nov 10, 2020 - 08:18 PM (IST)

ਬਿਹਾਰ ਚੋਣਾਂ ਦੀ ਗਿਣਤੀ ਵਿਚਾਲੇ ਨੀਤੀਸ਼ ਕੁਮਾਰ ਨੂੰ ਮਿਲਣ ਪੁੱਜੇ ਸੁਸ਼ੀਲ ਮੋਦੀ ਅਤੇ ਭੂਪੇਂਦਰ ਯਾਦਵ

ਪਟਨਾ - ਬਿਹਾਰ ਦੀਆਂ ਸਾਰੀਆਂ 243 ਸੀਟਾਂ ਲਈ ਗਿਣਤੀ ਜਾਰੀ ਹੈ, ਰੂਝਾਨਾਂ 'ਚ ਐੱਨ.ਡੀ.ਏ. ਨੂੰ ਬਹੁਮਤ ਮਿਲ ਚੁੱਕਾ ਹੈ, ਹੁਣ ਤੱਕ ਦੇ ਰੂਝਾਨ 'ਚ 123 'ਤੇ ਐੱਨ.ਡੀ.ਏ. ਅਤੇ 112 ਸੀਟਾਂ 'ਤੇ ਮਹਾਗਠਬੰਧਨ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਉਥੇ ਹੀ ਚੋਣਾਂ ਦੇ ਫਾਈਨਲ ਨਤੀਜੇ ਆਉਣ ਤੋਂ ਪਹਿਲਾਂ ਐੱਨ.ਡੀ.ਏ. ਦੇ ਨੇਤਾ ਆਪਣੀ ਜਿੱਤ 'ਤੇ ਪੱਕਾ ਯਕੀਨ ਕਰ ਚੁੱਕੇ ਹਨ ਅਤੇ ਬਿਹਾਰ ਦੇ ਮੌਜੂਦਾ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਨਾਲ ਮੀਟਿੰਗ ਕਰਨ ਲਈ ਪਹੁੰਚ ਚੁੱਕੇ ਹਨ।


ਚੋਣ ਕਮਿਸ਼ਨ (ECI) ਦੇ ਰੁਝਾਨਾਂ ਦੇ ਅਨੁਸਾਰ NDA 123 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ 'ਚ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਘਰ ਪੁੱਜੇ। ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਅਤੇ ਬਿਹਾਰ ਲਈ ਭਾਜਪਾ ਇੰਚਾਰਜ ਭੂਪੇਂਦਰ ਯਾਦਵ, ਮੰਤਰੀ ਮੰਗਲ ਪਾਂਡੇ ਸਮੇਤ ਹੋਰ ਸੀਨੀਅਰ ਨੇਤਾ ਮੀਟਿੰਗ ਕਰਨ ਪੁੱਜੇ ਹਨ।


author

Inder Prajapati

Content Editor

Related News