ਸੁਸ਼ੀਲ ਮੋਦੀ ਦਾ ਆਰੋਪ, ਕੋਲਾ ਘੱਪਲਾ ਦੇ ਆਰੋਪੀ ਨੂੰ ਲਾਲੂ-ਕਾਂਗਰਸ ਨੇ ਦਿੱਤੀ ਸੁਰੱਖਿਆ

Friday, Dec 15, 2017 - 12:27 PM (IST)

ਸੁਸ਼ੀਲ ਮੋਦੀ ਦਾ ਆਰੋਪ, ਕੋਲਾ ਘੱਪਲਾ ਦੇ ਆਰੋਪੀ ਨੂੰ ਲਾਲੂ-ਕਾਂਗਰਸ ਨੇ ਦਿੱਤੀ ਸੁਰੱਖਿਆ

ਪਟਨਾ— ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੇ ਰਾਜਦ ਅਤੇ ਕਾਂਗਰਸ 'ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਦੇਣ ਅਤੇ ਘੱਪਲਾ ਕਰਨ ਵਾਲਿਆਂ ਨੂੰ ਸੁਰੱਖਿਆ ਦੇਣ ਦਾ ਆਰੋਪ ਲਗਾਇਆ ਹੈ।
ਸੁਸ਼ੀਲ ਮੋਦੀ ਨੇ ਕਿਹਾ ਕਿ ਜਦੋਂ ਝਾਰਖੰਡ ਦੇ ਕੁਦਰਤੀ ਸਾਧਨਾਂ ਦੀ ਲੁੱਟ ਲਈ ਸਾਬਕਾ ਮੁੱਖਮੰਤਰੀ ਮਧੁ ਕੋੜਾ ਨੇ ਭਾਜਪਾ ਦੀ ਸਰਕਾਰ ਸੁੱਟੀ ਸੀ ਉਦੋਂ ਕਾਂਗਰਸ ਅਤੇ ਲਾਲੂ ਪ੍ਰਸਾਦ ਨੇ ਉਨ੍ਹਾਂ ਦੇ ਸਾਥ ਦਿੱਤਾ ਸੀ। ਉਨ੍ਹਾਂ ਦੀ ਪਾਰਟੀ ਦੇ 16 ਵਿਧਾਇਕਾਂ ਨੇ ਕੋੜਾ ਦਾ ਸਾਥ ਦੇ ਕੇ ਲੋਕਤੰਤਰ ਨੂੰ ਕਲੰਕਿਤ ਕੀਤਾ ਹੈ। ਕੋੜਾ ਦੇ 3549 ਕਰੋੜ ਰੁਪਏ ਦੇ ਕੋਲਾ ਘੱਪਲਾ 'ਚ ਬਹੁਤਿਆਂ ਦੇ ਹੱਥ ਕਾਲੇ ਹੋਏ ਹਨ। 
ਉਪ-ਮੁੱਖਮੰਤਰੀ ਨੇ ਗੁਜਰਾਤ ਵਿਧਾਨਸਭਾ ਚੋਣਾਂ ਦੇ ਬਾਰੇ 'ਚ ਬਿਆਨ ਦਿੰਦੇ ਹੋਏ ਕਿਹਾ ਕਿ ਦੂਜੇ ਪੜਾਅ 'ਚ ਵੀ ਜਨਤਾ ਨੇ ਭਾਰੀ ਮਤਦਾਨ ਕਰਕੇ ਭਾਜਪਾ ਸਰਕਾਰ ਦੀ ਸ਼ਾਨਦਾਰ ਵਾਪਸੀ ਸੁਨਿਸ਼ਚਿਤ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਦੀ ਭੂਮੀ 'ਤੇ ਪਾਕਿਸਤਾਨ ਤਾਕਤ ਦੀ ਹਾਰ ਹੋਵੇਗੀ।


Related News