ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਹੁਣ ਚਿਰਾਗ ਪਾਸਵਾਨ ਨੇ ਵੀ ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ
Wednesday, Jul 29, 2020 - 03:30 AM (IST)
ਨਵੀਂ ਦਿੱਲੀ : ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਬੇਨਤੀ ਕੀਤੀ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਸੀ.ਬੀ.ਆਈ. ਜਾਂਚ ਦਾ ਆਦੇਸ਼ ਦਿੱਤਾ ਜਾਵੇ। ਪਾਸਵਾਨ ਨੇ ਦੱਸਿਆ ਕਿ ਠਾਕਰੇ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਕਿ ਮੁੰਬਈ ਪੁਲਸ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੇਕਰ ਜ਼ਰੂਰੀ ਲੱਗਾ ਤਾਂ ਸੀ.ਬੀ.ਆਈ. ਜਾਂਚ ਦਾ ਆਦੇਸ਼ ਦਿਆਂਗੇ।
ਰਿਆ ਤੋਂ ਪੁੱਛਗਿੱਛ ਕਰੇਗੀ ਪਟਨਾ ਪੁਲਸ
ਪਟਨਾ ਪੁਲਸ ਨੇ ਮੰਗਲਵਾਰ ਨੂੰ ਮੁੰਬਈ ਪੁੱਜਣ ਤੋਂ ਬਾਅਦ ਉੱਥੇ ਦੇ ਇੱਕ ਵੱਡੇ ਅਧਿਕਾਰੀ ਨਾਲ ਸੰਪਰਕ ਕੀਤਾ। ਪੁਲਸ ਦੇ ਅਨੁਸਾਰ ਰਿਆ ਚੱਕਰਵਰਤੀ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਦੋਸ਼ ਹੈ ਕਿ ਅਦਾਕਾਰ ਦੇ ਬੈਂਕ ਅਕਾਊਂਟ ਨੂੰ ਵੀ ਉਹੀ ਮੈਨੇਜ ਕਰਦੀ ਸੀ। ਰਿਆ 'ਤੇ ਸੁਸ਼ਾਂਤ ਦੇ ਪੈਸਿਆਂ ਦੇ ਘਪਲੇ ਦਾ ਵੀ ਦੋਸ਼ ਲਗਾਇਆ ਗਿਆ ਹੈ। ਪਟਨਾ ਪੁਲਸ ਰਿਆ ਚੱਕਰਵਰਤੀ ਅਤੇ 2 ਹੋਰ ਲੋਕਾਂ ਤੋਂ ਪੁੱਛਗਿੱਛ ਤੋਂ ਇਲਾਵਾ ਜੋ ਵੀ ਦੋਸ਼ ਲਗਾਏ ਗਏ ਹਨ, ਉਨ੍ਹਾਂ ਸਾਰੇ ਬਿੰਦੂਆਂ ਦੀ ਪੜਤਾਲ ਕਰੇਗੀ। ਸੁਸ਼ਾਂਤ ਦੇ ਬੈਂਕ ਅਕਾਊਂਟ ਤੋਂ ਲੈ ਕੇ ਬਿਜਨੈਸ ਨਾਲ ਜੁੜੇ ਪਹਿਲੂਆਂ ਦੀ ਵੀ ਖੋਜ ਕੀਤੀ ਜਾਣ ਲੱਗੀ ਹੈ।
ਰਿਆ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕਈ ਸਨਸਨੀਖੇਜ ਦੋਸ਼
ਸੁਸ਼ਾਂਤ ਦੇ ਪਿਤਾ ਕੇ.ਕੇ. ਸਿੰਘ ਨੇ ਐੱਫ.ਆਈ.ਆਰ. 'ਚ ਰਿਆ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕਈ ਸਨਸਨੀਖੇਜ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਰਿਆ ਨੂੰ ਮਿਲਣ ਤੋਂ ਪਹਿਲਾਂ ਸੁਸ਼ਾਂਤ ਮਾਨਸਿਕ ਰੂਪ ਨਾਲ ਠੀਕ ਸੀ। ਅਜਿਹਾ ਕੀ ਹੋਇਆ ਕਿ ਉਸ ਦੇ ਸੰਪਰਕ 'ਚ ਆਉਣ ਤੋਂ ਬਾਅਦ ਉਹ ਮਾਨਸਿਕ ਰੂਪ 'ਚ ਬੌਖਲਾਅ ਗਿਆ ਸੀ? ਰਿਆ ਨੇ ਆਪਣਾ ਮੋਬਾਇਲ ਨੰਬਰ ਬਦਲਣ ਲਈ ਸੁਸ਼ਾਂਤ 'ਤੇ ਦਬਾਅ ਬਣਾਇਆ ਸੀ ਤਾਂ ਕਿ ਉਹ ਆਪਣੇ ਕਰੀਬੀ ਲੋਕਾਂ ਨਾਲ ਗੱਲ ਨਹੀਂ ਕਰ ਸਕੇ। ਇੰਨਾ ਹੀ ਨਹੀਂ ਰਿਆ ਨੇ ਸੁਸ਼ਾਂਤ ਦੇ ਕਰੀਬੀ ਸਟਾਫ, ਜੋ ਉਨ੍ਹਾਂ ਲਈ ਕੰਮ ਕਰਦਾ ਸੀ, ਨੂੰ ਵੀ ਚੇਂਜ ਕਰਵਾ ਦਿੱਤਾ ਸੀ।
ਕੇ.ਕੇ. ਸਿੰਘ ਨੇ ਦੱਸਿਆ ਕਿ ਰਿਆ ਨੇ ਸੁਸ਼ਾਂਤ ਨੂੰ ਕਿਹਾ ਸੀ, 'ਜੇਕਰ ਤੂੰ ਮੇਰੀਆਂ ਗੱਲਾਂ ਨਾ ਮੰਨੀਆਂ ਤਾਂ ਮੈਂ ਮੀਡੀਆ 'ਚ ਤੇਰੀ ਮੈਡੀਕਲ ਰਿਪੋਰਟ ਦੇ ਦਿਆਂਗੀ ਅਤੇ ਸਾਰਿਆਂ ਨੂੰ ਦੱਸ ਦਿਆਂਗੀ ਕਿ ਤੂੰ ਪਾਗਲ ਹੈ।'