ਰਾਹੁਲ ਨੇ ਸਰਜੀਕਲ ਸਟਰਾਈਕ 'ਤੇ ਸਾਬਕਾ ਜਨਰਲ ਦੀ ਕੀਤੀ ਸ਼ਲਾਘਾ

12/08/2018 4:56:34 PM

ਨਵੀਂ ਦਿੱਲੀ— ਵਸੁੰਧਰਾ ਰਾਜੇ 'ਤੇ ਭਾਰ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਆਲੋਚਨਾਵਾਂ ਨਾਲ ਘਿਰੇ ਸ਼ਰਦ ਯਾਦਵ ਨੇ ਆਪਣੇ ਪੱਖ ਰੱਖਿਆ ਹੈ। ਸ਼ਰਦ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਬਿਆਨ ਦੇਖਿਆ। ਮੇਰੇ ਵਸੁੰਧਰਾ ਰਾਜੇ ਦੇ ਪਰਿਵਾਰ ਨਾਲ ਕਾਫੀ ਪੁਰਾਣੇ ਰਿਸ਼ਤੇ ਹਨ। ਜੇਕਰ ਮੇਰੇ ਸ਼ਬਦਾਂ ਤੋਂ ਉਹ ਦੁਖੀ ਹੋਈ ਹੈ ਤਾਂ ਮੈਂ ਆਪਣੇ ਸ਼ਬਦਾਂ ਨੂੰ ਲੈ ਕੇ ਪਛਤਾਵਾ ਜ਼ਾਹਰ ਕਰਦਾ ਹਾਂ। ਇਸ ਪਛਤਾਵੇ ਨੂੰ ਲੈ ਕੇ ਮੈਂ ਉਨ੍ਹਾਂ ਨੂੰ ਖੱਤ ਵੀ ਲਿਖਾਂਗਾ। ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਇਕ ਚੋਣਾਵੀ ਸਭ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਜਨਤਾ ਦਲ (ਯੂ) ਨੇਤਾ ਸ਼ਰਦ ਯਾਦਵ ਨੇ ਗਲਤ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਵਸੁੰਧਰਾ ਰਾਜੇ ਨੂੰ ਆਰਾਮ ਕਰਨ ਲਈ ਭੇਜ ਦਿਓ, ਕਿਉਂਕਿ ਹੁਣ ਉਹ ਕੰਮ ਕਰਨ ਦੇ ਯੋਗ ਨਹੀਂ ਰਹਿ ਗਈ ਹੈ। ਉਹ ਮੋਟੀ ਹੋ ਗਈ ਹੈ। ਹਾਲਾਂਕਿ ਉਨ੍ਹਾਂ ਦੇ ਬਿਆਨ ਤੋਂ ਬਾਅਦ ਜਦੋਂ ਹੰਗਾਮਾ ਮਚਿਆ ਤਾਂ ਯਾਦਵ ਨੇ ਸਫ਼ਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਕਿਸੇ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਇਸ ਬਿਆਨ ਤੋਂ ਬਾਅਦ ਰਾਜੇ ਨੇ ਸ਼ੁੱਕਰਵਾਰ ਨੂੰ ਔਰਤਾਂ ਲਈ ਬਣੇ ਪਿੰਕ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਸੀ ਕਿ ਚੋਣ ਕਮਿਸ਼ਨ ਨੂੰ ਸ਼ਰਦ ਯਾਦਵ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਰਾਜੇ ਨੇ ਅੱਗੇ ਕਿਹਾ ਕਿ ਮੈਂ ਹੈਰਾਨ ਹਾਂ, ਮੈਂ ਅਪਮਾਨ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਨੇ ਮੇਰਾ ਹੀ ਨਹੀਂ ਸਾਰੀਆਂ ਔਰਤਾਂ ਦਾ ਅਪਮਾਨ ਕੀਤਾ ਹੈ।


Related News