ਚੀਤਿਆਂ ਦੀ ਮੌਤ ਤੋਂ ਸੁਪਰੀਮ ਕੋਰਟ ਚਿੰਤਿਤ, ਹਲਫਨਾਮਾ ਤਲਬ
Friday, Jul 21, 2023 - 10:26 AM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਦੱਖਣ ਅਫਰੀਕਾ ਅਤੇ ਨਾਮੀਬੀਆ ਤੋਂ ਕੂਨੋ ਰਾਸ਼ਟਰੀ ਪਾਰਕ (ਮੱਧ ਪ੍ਰਦੇਸ਼) ’ਚ ਲਿਆਂਦੇ ਗਏ ਚੀਤਿਆਂ ’ਚੋਂ 40 ਫ਼ੀਸਦੀ ਦੀ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਮੌਤ ਹੋ ਜਾਣਾ ਸਹੀ ਤਸਵੀਰ ਪੇਸ਼ ਨਹੀਂ ਕਰਦਾ। ਨਾਲ ਹੀ, ਕੇਂਦਰ ਨੂੰ ਇਸ ਨੂੰ ਵੱਕਾਰ ਦਾ ਮੁੱਦਾ ਨਾ ਬਣਾਉਣ ਅਤੇ ਇਸ ਜੰਗਲੀ ਜੀਵ ਨੂੰ ਹੋਰ ਵਾੜਿਆਂ ’ਚ ਭੇਜਣ ਦੀ ਸੰਭਾਵਨਾ ਤਲਾਸ਼ਣ ਲਈ ਕਿਹਾ।
ਜਸਟਿਸ ਬੀ. ਆਰ. ਗਵਈ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਚੀਤਿਆਂ ਦੀ ਮੌਤ ’ਤੇ ਚਿੰਤਾ ਪ੍ਰਗਟਾਈ ਅਤੇ ਇਸ ਦੇ (ਮੌਤ ਦੇ) ਕਾਰਨਾਂ ਅਤੇ ਇਸ ਦੇ ਨਿਪਟਾਰੇ ਲਈ ਕੀਤੇ ਗਏ ਉਪਰਾਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕੇਂਦਰ ਨੂੰ ਇਕ ਵਿਸਥਾਰਤ ਹਲਫਨਾਮਾ ਦਾਖਲ ਕਰਨ ਲਈ ਕਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8