ਸੁਪਰੀਮ ਕੋਰਟ ਦੀ ਰਾਹੁਲ ਗਾਂਧੀ ਨੂੰ ਫਟਕਾਰ, ਜਾਣੋ ਕੀ ਹੈ ਪੂਰਾ ਮਾਮਲਾ
Friday, Apr 25, 2025 - 01:22 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰ ਸਾਵਰਕਰ 'ਤੇ ਅਪਮਾਨਜਨਕਰ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਾਂਗਰਸ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਫਟਕਾਰ ਲਗਾਈ। ਕੋਰਟ ਨੇ ਕਿਹਾ,''ਅਸੀਂ ਸੁਤੰਤਰਤਾ ਸੈਨਾਨੀਆਂ ਖ਼ਿਲਾਫ਼ ਕਿਸੇ ਨੂੰ ਗਲਤ ਬੋਲਣ ਦੀ ਮਨਜ਼ੂਰੀ ਨਹੀਂ ਦੇ ਸਕਦੇ। ਉਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ ਅਤੇ ਅਸੀਂ ਉਨ੍ਹਾਂ ਨਾਲ ਕੀ ਰਵੱਈਆ ਕਰ ਰਹੇ ਹਾਂ।'' ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਅੱਗੇ ਤੋਂ ਅਜਿਹਾ ਕੋਈ ਬਿਆਨ ਦੇਵੋਗੇ ਤਾਂ ਅਸੀਂ ਖ਼ੁਦ ਨੋਟਿਸ ਲੈ ਕੇ ਕਾਰਵਾਈ ਕਰਾਂਗੇ। ਸੁਤੰਤਰਤਾ ਸੈਨਾਨੀਆਂ ਬਾਰੇ ਗੈਰ-ਜ਼ਿੰਮੇਵਾਰ ਬਿਆਨ ਨਾ ਦਿਓ। ਇਸ ਦੇ ਨਾਲ ਕੋਰਟ ਨੇ ਸਾਵਰਕਰ 'ਤੇ ਟਿੱਪਣੀ ਦੇ ਮਾਮਲੇ 'ਚ ਰਾਹੁਲ ਖ਼ਿਲਾਫ਼ ਟ੍ਰਾਇਲ ਕੋਰਟ ਦੇ ਸੰਮਨ 'ਤੇ ਰੋਕ ਲਗਾ ਦਿੱਤੀ। ਇਲਾਹਾਬਾਦ ਹਾਈ ਕੋਰਟ ਨੇ 4 ਅਪ੍ਰੈਲ ਨੂੰ ਸੰਮਨ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਲਗਾਈ ਸੀ।
ਇਹ ਵੀ ਪੜ੍ਹੋ : 'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ
ਦੱਸਣਯੋਗ ਹੈ ਕਿ 17 ਨਵੰਬਰ 2022 ਨੂੰ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ 'ਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਇਕ ਰੈਲੀ 'ਚ ਸਾਵਰਕਰ ਬਾਰੇ ਟਿੱਪਣੀ ਕੀਤੀ ਸੀ। ਮੀਡੀਆ ਦੇ ਸਾਹਮਣੇ ਇਕ ਪੱਤਰ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਸੀ ਕਿ ਇਹ ਪੱਤਰ ਸਾਵਰਕਰ ਨੇ ਅੰਗਰੇਜ਼ਾਂ ਨੂੰ ਲਿਖਿਆ ਸੀ। ਇਸ 'ਚ ਉਨ੍ਹਾਂ ਨੇ ਖ਼ੁਦ ਨੂੰ ਅੰਗਰੇਜ਼ਾਂ ਦਾ ਨੌਕਰ ਬਣੇ ਰਹਿਣ ਦੀ ਗੱਲ ਕਹੀ ਸੀ। ਨਾਲ ਹੀ ਡਰ ਕੇ ਮੁਆਫ਼ੀ ਵੀ ਮੰਗੀ ਸੀ। ਗਾਂਧੀ-ਨਹਿਰੂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਸਾਲਾਂ ਤੱਕ ਜੇਲ੍ਹ 'ਚ ਰਹੇ। ਰਾਹੁਲ ਨੇ ਕਿਹਾ,''ਗਾਂਧੀ, ਨਹਿਰੂ ਅਤੇ ਪਟੇਲ ਸਾਲਾਂ ਤੱਕ ਜੇਲ੍ਹ 'ਚ ਰਹੇ ਅਤੇ ਕਿਸੇ ਵੀ ਪੱਤਰ 'ਤੇ ਦਸਤਖਤ ਨਹੀਂ ਕੀਤੇ।'' ਸਾਵਰਕਰ ਜੀ ਨੇ ਇਸ ਪੱਤਰ 'ਤੇ ਦਸਤਖਤ ਕੀਤੇ, ਉਸ ਦਾ ਕਾਰਨ ਡਰ ਸੀ। ਜੇਕਰ ਡਰਦੇ ਨਹੀਂ ਤਾਂ ਕਦੇ ਦਸਤਖ਼ਤ ਨਹੀਂ ਕਰਦੇ। ਸਾਵਰਕਰ ਨੇ ਜਦੋਂ ਦਸਤਖ਼ਤ ਕੀਤਾ ਤਾਂ ਹਿੰਦੁਸਤਾਨ 'ਚ ਗਾਂਧੀ, ਪਟੇਲ ਨੂੰ ਧੋਖਾ ਦਿੱਤਾ ਸੀ। ਉਨ੍ਹਾਂ ਲੋਕਾਂ ਨੂੰ ਵੀ ਕਿਹਾ ਕਿ ਗਾਂਧੀ ਅਤੇ ਪਟੇਲ ਵੀ ਦਸਤਖ਼ਤ ਕਰ ਦੇਣ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8