ਔਰਤ ਨੇ ਪਤੀ ਵਿਰੁੱਧ ਗੈਰ-ਕੁਦਰਤੀ ਸੈਕਸ ਕਰਨ ''ਤੇ ਸੁਪਰੀਮ ਕੋਰਟ ਦਾ ਖੜਕਾਇਆ ਦਰਵਾਜ਼ਾ

07/22/2018 11:41:31 AM

ਨਵੀਂ ਦਿੱਲੀ— ਕੀ ਇਕ ਪਤੀ ਆਪਣੀ ਹੀ ਪਤਨੀ ਨੂੰ ਮਜਬੂਰ ਕਰੇ ਕਿ ਉਹ (ਪਤਨੀ) ਉਸ ਨਾਲ ਓਰਲ ਸੈਕਸ ਕਰੇ, ਨੂੰ ਇਕ ਗੈਰ-ਕੁਦਰਤੀ ਕਾਰਵਾਈ ਲਈ ਭਾਰਤੀ ਦੰਡਾਵਲੀ ਦੀ ਧਾਰਾ 377 ਅਧੀਨ ਅਪਰਾਧੀ ਕਿਹਾ ਜਾ  ਸਕਦਾ ਹੈ? ਸੁਪਰੀਮ ਕੋਰਟ ਨੇ ਬੀਤੇ ਦਿਨ ਇਸ ਪ੍ਰਸ਼ਨ ਦੀ ਜਾਂਚ ਕਰਨ ਦੀ ਸਹਿਮਤੀ ਦੇ ਦਿੱਤੀ ਸੀ।ਦੋ ਜੱਜਾਂ ਦੇ ਬੈਂਚ ਜਸਟਿਸ ਐੱਨ ਵੀ ਰਮਨ ਅਤੇ ਐੱਮ. ਐੱਨ. ਸ਼ਾਤਾਂਨਗੋਦਰ ਵਲੋਂ ਫੈਸਲਾ ਸਰਵ-ਉੱਚ ਅਦਾਲਤ ਵਲੋਂ ਗਠਿਤ ਕੀਤੇ ਬੈਂਚ ਦੇ ਦੋ ਦਿਨਾਂ ਬਾਅਦ ਆਇਆ, ਜਦੋਂ ਭਾਰਤੀ ਦੰਡਾਵਲੀ ਦੀ ਧਾਰਾ 377 ਦੇ ਗੈਰ-ਅਪਰਾਧੀ ਦੀ ਮੰਗ ਕਰਨ ਦੀਆਂ ਪਟੀਸ਼ਨਾਂ ਉੱਤੇ ਫੈਸਲਾ ਰਾਖਵਾਂ ਰੱਖਿਆ ਗਿਆ ਸੀ।
ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਔਰਤ ਨੇ ਆਪਣੇ ਹੀ ਪਤੀ ਜੋ ਪੇਸ਼ੇ ਵਜੋਂ ਡਾਕਟਰ ਹੈ, ਵਿਰੁੱਧ ਦੋਸ਼ ਲਾਂਦਿਆ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਆਪਣੇ ਚਾਰ ਸਾਲਾਂ ਦੇ ਸ਼ਾਦੀਸ਼ੁਦਾ ਜੀਵਨ ਦੌਰਾਨ ਓਰਲ ਸੈਕਸ (ਗੈਰ-ਕੁਦਰਤੀ ਸੈਕਸ) ਕਰਨ ਲਈ ਮਜਬੂਰ ਕਰ ਰਿਹਾ ਹੈ।  ਬੈਂਚ ਨੇ ਪਤਨੀ ਦੀ ਗੁਜਰਾਤ ਆਧਾਰਤ ਵਕੀਲ ਅਰਪਨਾ ਭੱਟ ਵਲੋਂ ਲਾਏ ਗਏ ਦੋਸ਼ 'ਤੇ ਵਿਅਕਤੀ ਨੂੰ ਨੋਟਿਸ ਜਾਰੀ ਕੀਤਾ ਸੀ। ਵਕੀਲ ਭੱਟ ਨੇ ਦੋਸ਼ ਲਾਇਆ ਸੀ ਕਿ ਔਰਤ ਦਾ ਪਤੀ ਕੁਦਰਤ ਦੇ ਵਿਰੁੱਧ ਸੈਕਸ ਕਰ ਰਿਹਾ ਹੈ, ਜਿਸ ਨੂੰ ਧਾਰਾ 377 ਅਧੀਨ ਅਪਰਾਧ ਸ਼੍ਰੇਣੀ ਵਿਚ ਰੱਖਿਆ ਗਿਆ ਹੈ।ਔਰਤ ਜਿਸ ਦਾ 2014 ਵਿਚ ਵਿਆਹ ਹੋਇਆ ਸੀ, ਨੇ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਪਤੀ ਲਗਾਤਾਰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰ ਰਿਹਾ ਸੀ। ਔਰਤ ਨੇ ਗੁਜਰਾਤ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਹੁੰਚ ਕੀਤੀ ਸੀ। ਗੁਜਰਾਤ ਹਾਈ ਕੋਰਟ ਨੇ ਕਿਹਾ ਸੀ ਕਿ ਭਾਰਤੀ ਦੰਡਾਵਲੀ ਦੀ ਧਾਰਾ 375 (ਰੇਪ) ਅਧੀਨ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ।


Related News