CTET ''ਚ ਭੈਣ ਦੇ ਬਦਲੇ ਪ੍ਰੀਖਿਆ ਦੇਣ ਵਾਲੀ ਔਰਤ ਨੂੰ SC ਨੇ ਜ਼ਮਾਨਤ ਦੇਣ ਤੋਂ ਕੀਤੀ ਨਾਂਹ

Wednesday, Jun 18, 2025 - 06:00 PM (IST)

CTET ''ਚ ਭੈਣ ਦੇ ਬਦਲੇ ਪ੍ਰੀਖਿਆ ਦੇਣ ਵਾਲੀ ਔਰਤ ਨੂੰ SC ਨੇ ਜ਼ਮਾਨਤ ਦੇਣ ਤੋਂ ਕੀਤੀ ਨਾਂਹ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਉਸ ਔਰਤ ਦੀ ਅਗਾਉਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ, ਜਿਸ 'ਤੇ ਆਪਣੀ ਭੈਣ ਦੇ ਬਦਲੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ) 'ਚ ਬੈਠਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਸੀਟੀਈਟੀ ਇਕ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ, ਜੋ ਸੀਬੀਐੱਸਈ ਵਲੋਂ ਸਾਲ 'ਚ 2 ਵਾਰ ਆਯੋਜਿਤ ਕੀਤੀ ਜਾਂਦੀ ਹੈ, ਜਿਸ ਦਾ ਮਕਸਦ ਕੇਵੀਐੱਸ (ਕੇਂਦਰੀ ਵਿਦਿਆਲਿਆ ਸੰਗਠਨ) ਅਤੇ ਐੱਨਵੀਐੱਸ (ਨਵੋਦਿਆ ਵਿਦਿਆਲਿਆ ਸਮਿਤੀ) ਵਰਗੇ ਕੇਂਦਰ ਸਰਕਾਰ ਦੇ ਸਕੂਲਾਂ 'ਚ ਅਧਿਆਪਕਾਂ ਦੀ ਨਿਯੁਕਤੀ ਕਰਨਾ ਹੈ। ਜੱਜ ਸੰਦੀਪ ਮੇਹਤਾ ਅਤੇ ਜੱਜ ਪ੍ਰਸੰਨਾ ਬੀ ਵਰਾਲੇ ਦੀ ਬੈਂਚ ਨੇ ਅਗਾਉਂ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ,''ਇਸ ਮਾਮਲੇ 'ਚ ਉਸ ਤੋਂ (ਮੁਲਜ਼ਮ ਤੋਂ) ਹਿਰਾਸਤ 'ਚ ਪੁੱਛ-ਗਿੱਛ ਦੀ ਲੋੜ ਹੋਵੇਗੀ।''

ਬੈਂਚ ਨੇ ਉਸ ਨੂੰ ਪ੍ਰਭਾਵੀ ਜਾਂਚ ਲਈ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰਨ ਲਈ ਕਿਹਾ। ਪੁਲਸ ਨੇ ਦੱਸਿਆ ਕਿ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਬਹਾਦੁਰਪੁਰ ਪਿੰਡ ਦੀ ਰਹਿਣ ਵਾਲੀ ਕੁਮਾਰੀ ਸ਼ਾਰਦਾ ਨੂੰ ਆਪਣੀ ਵੱਡੀ ਭੈਣ ਦੀ ਜਗ੍ਹਾ ਸੀਟੀਈਟੀ 'ਚ ਬੈਠਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਬਾਇਓਮੈਟ੍ਰਿਕ ਅਤੇ ਆਧਾਰ ਵੇਰਵਾ ਅਸਲ ਉਮੀਦਵਾਰ ਨਾਲ ਮੇਲ ਨਹੀਂ ਖਾਂਦਾ। ਇਸਤਗਾਸਾ ਪੱਖ ਨੇ ਕਿਹਾ ਕਿ ਸ਼ਾਰਦਾ ਨੇ ਪ੍ਰੀਖਿਆ ਕੇਂਦਰ 'ਤੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਸੀ। ਸਮਸਤੀਪੁਰ ਦੀ ਇਕ ਹੇਠਲੀ ਅਦਾਲਤ ਨੇ ਉਸ ਦੀ ਅਗਾਉਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਪਟਨਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ਨੇ 23 ਅਪ੍ਰੈਲ ਨੂੰ ਉਸ ਦੀ ਅਗਾਉਂ ਜ਼ਮਾਨਤ ਪਟੀਸ਼ਨ ਠੁਕਰਾ ਦਿੱਤੀ ਸੀ। ਸਮਸਤੀਪੁਰ 'ਚ ਮੁਲਜ਼ਮ ਖ਼ਿਲਾਫ਼ ਧੋਖਾਧੜੀ ਅਤੇ ਭੇਸ ਬਦਲ ਕੇ ਫਰਜ਼ੀਵਾੜਾ ਕਰਨ ਸਣੇ ਵੱਖ-ਵੱਖ ਅਪਰਾਧਾਂ ਲਈ ਭਾਰਤੀ ਨਿਆਂ ਸੰਹਿਤਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News