ਸੁਪਰੀਮ ਕੋਰਟ ਦਾ ਅਹਿਮ ਫੈਸਲਾ : ਉਮੀਦਵਾਰ ਦੀ ਦੋਸ਼ਸਿੱਧੀ ਦਾ ਖੁਲਾਸਾ ਨਾ ਕਰਨ ’ਤੇ ਰੱਦ ਹੋਵੇਗੀ ਚੋਣ

Saturday, Nov 08, 2025 - 07:57 AM (IST)

ਸੁਪਰੀਮ ਕੋਰਟ ਦਾ ਅਹਿਮ ਫੈਸਲਾ : ਉਮੀਦਵਾਰ ਦੀ ਦੋਸ਼ਸਿੱਧੀ ਦਾ ਖੁਲਾਸਾ ਨਾ ਕਰਨ ’ਤੇ ਰੱਦ ਹੋਵੇਗੀ ਚੋਣ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨਾਮਜ਼ਦਗੀ ਪੱਤਰ ’ਚ ਦੋਸ਼ਸਿੱਧੀ ਦਾ ਖੁਲਾਸਾ ਨਾ ਕਰਨ ’ਤੇ ਚੁਣੇ ਹੋਏ ਉਮੀਦਵਾਰ ਨੂੰ ਅਯੋਗ ਐਲਾਨ ਕਰ ਦਿੱਤਾ ਜਾਵੇਗਾ। ਜਸਟਿਸ ਪੀ. ਐੱਸ. ਨਰਸਿਮ੍ਹਾ ਅਤੇ ਜਸਟਿਸ ਏ. ਐੱਸ. ਚੰਦੁਰਕਰ ਦੀ ਬੈਂਚ ਨੇ ਇਹ ਹੁਕਮ ਇਕ ਸਾਬਕਾ ਕੌਂਸਲਰ ਪੂਨਮ ਵੱਲੋਂ ਦਾਇਰ ਕੀਤੀ ਅਪੀਲ ’ਤੇ ਪਾਸ ਕੀਤਾ। ਪੂਨਮ ਨੂੰ ਇਸ ਲਈ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਕਿਉਂਕਿ ਉਸ ਨੇ ਚੋਣ ਲਈ ਨਾਮਜ਼ਦਗੀ ਪੱਤਰ ਵਿਚ ਆਪਣੇ ਖ਼ਿਲਾਫ਼ ਇਕ ਮਾਮਲੇ ਵਿਚ ਦੋਸ਼ਸਿੱਧੀ ਦਾ ਖੁਲਾਸਾ ਨਹੀਂ ਕੀਤਾ ਸੀ।

ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)

ਪੂਨਮ ਨੂੰ ਮੱਧ ਪ੍ਰਦੇਸ਼ ਦੇ ਭੀਕਨਗਾਓਂ ਨਗਰ ਕੌਂਸਲ ’ਚ ਕੌਂਸਲਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਚੈੱਕ ਬਾਊਂਸ ਦੇ ਇਕ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਨਾਲ ਹੀ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਗਿਆ ਸੀ। ਪੂਨਮ ਦੀ ਉਨ੍ਹਾਂ ਨੂੰ ਅਯੋਗ ਠਹਿਰਾਏ ਜਾਣ ਦੇ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਖ਼ਾਰਿਜ ਕਰਦੇ ਹੋਏ ਬੈਂਚ ਨੇ ਕਿਹਾ, “ਜਦੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਉਮੀਦਵਾਰ ਨੇ ਆਪਣੀ ਪਿਛਲੀ ਦੋਸ਼ਸਿੱਧੀ ਦਾ ਖੁਲਾਸਾ ਨਹੀਂ ਕੀਤਾ ਹੈ, ਤਾਂ ਇਸ ਨਾਲ ਵੋਟਰ ਦੇ ਸੁਤੰਤਰ ਚੋਣ ਅਧਿਕਾਰ ਦੀ ਵਰਤੋਂ ਵਿਚ ਰੁਕਾਵਟ ਪੈਦਾ ਹੁੰਦੀ ਹੈ।” ਬੈਂਚ ਨੇ ਕਿਹਾ, “ਇਸ ਤਰ੍ਹਾਂ ਵੋਟਰ ਜਾਣਕਾਰੀ ਅਤੇ ਸਲਾਹ-ਮਸ਼ਵਰੇ ਦੇ ਆਧਾਰ ’ਤੇ ਚੋਣ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ। ਇਹ ਅਜਿਹੇ ਉਮੀਦਵਾਰ ਵੱਲੋਂ ਜਾਣਕਾਰੀ ਲੁਕਾਉਣ/ਖੁਲਾਸਾ ਨਾ ਕਰਨ ਦਾ ਮਾਮਲਾ ਹੋਵੇਗਾ, ਜਿਸ ਨਾਲ ਚੋਣ ਰੱਦ ਹੋ ਜਾਂਦੀ ਹੈ।”

ਪੜ੍ਹੋ ਇਹ ਵੀ : ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਲਈ ਵੱਡੀ ਖ਼ਬਰ: ਦਿੱਲੀ CM ਨੇ ਕਰ 'ਤਾ ਵੱਡਾ ਐਲਾਨ


author

rajwinder kaur

Content Editor

Related News