SC ਵਲੋਂ ਅਬੂ ਸਲੇਮ ਨੂੰ ਨਹੀਂ ਮਿਲੀ ਕੋਈ ਰਾਹਤ, ਤਿਹਾੜ ਜੇਲ੍ਹ ਸ਼ਿਫਟ ਕਰਨ ਦੀ ਅਰਜ਼ੀ ਖਾਰਜ
Thursday, Jan 07, 2021 - 01:04 PM (IST)
ਨਵੀਂ ਦਿੱਲੀ- 1993 ਦੇ ਮੁੰਬਈ ਧਮਾਕਿਆਂ 'ਚ ਸਜ਼ਾ ਕੱਟ ਰਹੇ ਦੋਸ਼ੀ ਗੈਂਗਸਟਰ ਅਬੂ ਸਲੇਮ ਨੂੰ ਸੁਪਰੀਮ ਕੋਰਟ ਵਲੋਂ ਕੋਈ ਰਾਹਤ ਨਹੀਂ ਮਿਲੀ ਹੈ। ਮੁੰਬਈ ਦੀ ਤਲੋਜਾ ਜੇਲ੍ਹ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਟਰਾਂਸਫਰ ਕਰਨ ਦੀ ਅਬੂ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਇਕ ਪਟੀਸ਼ਨ 'ਚ ਆਪਣੀ ਹਿਰਾਸਤ ਨੂੰ ਗੈਰ ਕਾਨੂੰਨੀ ਠਹਿਰਾਉਣ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਉਸ ਨੂੰ ਵੀ ਖਾਰਜ ਕਰ ਦਿੱਤਾ ਹੈ। ਚੀਫ਼ ਜਸਟਿਸ ਐੱਸ.ਏ. ਬੋਬੜੇ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਹਾਈ ਕੋਰਟ 'ਚ ਅਰਜ਼ੀ ਦਾਖ਼ਲ ਕਰਨ ਦੀ ਆਜ਼ਾਦੀ ਹੈ ਪਰ ਜਨਹਿੱਤ ਪਟੀਸ਼ਨ ਦੇ ਅਧੀਨ ਸੁਪਰੀਮ ਕੋਰਟ 'ਚ ਦਾਖ਼ਲ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।
ਅਬੂ ਸਲੇਮ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਉਸ ਨੂੰ ਤਿਹਾੜ ਜੇਲ੍ਹ ਟਰਾਂਸਫਰ ਕੀਤਾ ਜਾਵੇ ਤਾਂ ਕਿ ਐਮਿਕਸ ਉਸ ਨਾਲ ਗੱਲ ਕਰਸਕੇ ਅਤੇ ਕੁਝ ਦਸਤਾਵੇਜ਼ ਲੈ ਸਕੇ। ਇਸ ਦੇ ਨਾਲ ਹੀ ਸਲੇਮ ਨੇ ਕਿਹਾ ਸੀ ਕਿ ਟਰਾਂਸਫਰ ਦੀਆਂ ਸ਼ਰਤਾਂ ਅਨੁਸਾਰ ਉਸ ਦੀ ਹਿਰਾਸਤ ਗੈਰ ਕਾਨੂੰਨੀ ਹੈ। ਦੱਸਣਯੋਗ ਹੈ ਕਿ 1993 ਦੇ ਮੁੰਬਈ ਧਮਾਕਿਆਂ 'ਚ ਕੋਰਟ ਨੇ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਦੀ ਸਜ਼ਾ ਉਹ ਕੱਟ ਰਿਹਾ ਹੈ। ਉਹ 1995 ਦੇ ਬਿਲਡਰ ਪ੍ਰਦੀਪ ਜੈਨ ਦੇ ਕਤਲ ਦਾ ਵੀ ਦੋਸ਼ੀ ਹੈ। ਇਸ ਮਾਮਲੇ 'ਚ ਉਸ ਨੂੰ 25 ਸਾਲ ਦੀ ਕੈਦ ਹੋਈ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ