12ਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ''ਤੇ ਸੁਣਵਾਈ 3 ਜੂਨ ਤੱਕ ਮੁਲਤਵੀ

Monday, May 31, 2021 - 12:33 PM (IST)

12ਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ''ਤੇ ਸੁਣਵਾਈ 3 ਜੂਨ ਤੱਕ ਮੁਲਤਵੀ

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਦਰਮਿਆਨ ਸੈਂਟਰਲ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਅਤੇ ਆਈ.ਸੀ.ਐੱਸ.ਈ. ਦੀ 12ਵੀਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ 3 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਪਟੀਸ਼ਨਕਰਤਾ ਨੇ ਭਾਰਤ 'ਚ ਕੋਰੋਨਾ ਦੀ ਮੌਜੂਦਾ ਸਥਿਤੀ ਦਰਮਿਆਨ ਹੋਣ ਵਾਲੀਆਂ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ।

PunjabKesari

ਸੀ.ਬੀ.ਐੱਸ.ਈ.-ਆਈ.ਸੀ.ਐੱਸ.ਈ. ਦੀ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਵੀਰਵਾਰ ਯਾਨੀ 3 ਜੂਨ ਤੱਕ ਲਈ ਟਾਲ ਦਿੱਤੀ ਗਈ ਹੈ। ਕੋਰਟ ਨੇ ਇਸ ਮਾਮਲੇ 'ਚ ਸਰਕਾਰ ਨੂੰ ਫ਼ੈਸਲਾ ਲੈਣ ਲਈ ਸਮਾਂ ਦਿੱਤਾ ਹੈ। ਕੋਰਟ ਨੇ ਕਿਹਾ ਕਿ ਪਿਛਲੇ ਸਾਲ ਤੋਂ ਵੱਖ ਨੀਤੀ ਬਣਾਓ ਤਾਂ ਉਸ ਦੀ ਉੱਚਿਤ ਵਜ੍ਹਾ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਪ੍ਰੀਖਿਆ ਮੁਲਤਵੀ ਹੋਣ ਤੋਂ ਪਹਿਲਾਂ ਜੋ ਪੇਪਰ ਹੋ ਚੁਕੇ ਸਨ, ਉਨ੍ਹਾਂ ਦੇ ਔਸਤ ਦੇ ਆਧਾਰ 'ਤੇ ਨਤੀਜੇ ਐਲਾਨ ਹੋਏ ਸਨ। ਜੱਜ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਫ਼ੈਸਲਾ ਲੈਣ ਲਈ ਆਜ਼ਾਦ ਹੋ। ਤੁਸੀਂ ਸਮਾਂ ਲਵੋ ਪਰ ਜੇਕਰ ਪਿਛਲੇ ਸਾਲ ਕੁਝ ਵੱਖ ਫ਼ੈਸਲਾ ਲਵੋ ਤਾਂ ਉਸ ਦੀ ਉੱਚਿਤ ਵਜ੍ਹਾ ਹੋਣੀ ਚਾਹੀਦੀ। ਇਸ 'ਤੇ ਐਟਾਰਨੀ ਨੇ ਆਪਣੇ ਪੱਖ 'ਚ ਕਿਹਾ ਕਿ ਪਿਛਲੇ ਸਾਲ ਲਾਕਡਾਊਨ ਤੋਂ ਪਹਿਲਾਂ ਕੁਝ ਪੇਪਰ ਹੋ ਚੁਕੇ ਸਨ। ਉਦੋਂ ਸਥਿਤੀ ਵੱਖ ਸੀ। ਫਿਰ ਜੱਜ ਨੇ ਕਿਹਾ ਕਿ ਅਸੀਂ ਹੁਣ ਵਿਸਥਾਰ ਨਾਲ ਨਹੀਂ ਜਾਣਾ ਚਾਹੁੰਦੇ। ਤੁਸੀਂ ਪਹਿਲਾਂ ਇਸ ਸਾਲ ਲਈ ਫ਼ੈਸਲਾ ਲਵੋ।


author

DIsha

Content Editor

Related News