ਪੁਲਸ ਸੁਪਰਡੈਂਟ ਦੇ ਪੈਰ ’ਚ ਲੱਗੀ ਗੋਲੀ, 50 ਪੁਲਸ ਕਰਮਚਾਰੀ ਜ਼ਖਮੀ

07/26/2021 11:14:26 PM

ਨਵੀਂ ਦਿੱਲੀ– ਆਸਾਮ ਤੇ ਮਿਜ਼ੋਰਮ ਵਿਚਾਲੇ ਸਰਹੱਦੀ ਵਿਵਾਦ ਹੁਣ ਖੂਨੀ ਹੋ ਗਿਆ ਹੈ। ਦੋਵਾਂ ਸੂਬਿਆਂ ਦੀ ਸਰਹੱਦ ’ਤੇ ਆਸਾਮ ਦੇ ਸੁਰੱਖਿਆ ਦਸਤਿਆਂ ਤੇ ਮਿਜ਼ੋਰਮ ਦੇ ਨਾਗਰਿਕਾਂ ਵਿਚਾਲੇ ਝੜਪ ਹੋਈ। ਇੰਨਾ ਹੀ ਨਹੀਂ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਦਾ ਕਹਿਣਾ ਹੈ ਕਿ ਕਛਾਰ ਜ਼ਿਲੇ ’ਚ ਸੂਬਾਈ ਸਰਹੱਦ ’ਤੇ ਮਿਜ਼ੋਰਮ ਵੱਲੋਂ ਸ਼ਰਾਰਤੀਆਂ ਦੀ ਗੋਲੀਬਾਰੀ ’ਚ ਆਸਾਮ ਪੁਲਸ ਦੇ 6 ਕਰਮਚਾਰੀਆਂ ਦੀ ਮੌਤ ਹੋ ਗਈ।
ਸਰਹੱਦ ਪਾਰ ਤੋਂ ਲਗਾਤਾਰ ਹੋ ਰਹੀ ਗੋਲੀਬਾਰੀ ਵਿਚਾਲੇ ਜੰਗਲ ’ਚ ਮੌਜੂਦ ਕਛਾਰ ਦੇ ਪੁਲਸ ਸੁਪਰਡੈਂਟ ਨਿਬਾਲਕਰ ਵੈਭਵ ਚੰਦਰਕਾਂਤ ਸਮੇਤ ਘੱਟੋ-ਘੱਟ 50 ਮੁਲਾਜ਼ਮ ਗੋਲੀਬਾਰੀ ਤੇ ਪਥਰਾਅ ’ਚ ਜ਼ਖਮੀ ਹੋ ਗਏ। ਇਸ ਦੌਰਾਨ ਪੁਲਸ ਸੁਪਰਡੈਂਟ ਦੇ ਪੈਰ ’ਚ ਗੋਲੀ ਲੱਗੀ। 

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਟੀਮ ਨੇ ਟੀ20 'ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼

PunjabKesari
ਪੁਲਸ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਸ਼ਰਾਰਤੀਆਂ ਨੇ ਉਸ ਸਮੇਂ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਦ ਦੋਵਾਂ ਧਿਰਾਂ ਦੇ ਅਧਿਕਾਰੀ ਵਿਵਾਦ ਸੁਲਝਾਉਣ ਲਈ ਗੱਲਬਾਤ ਕਰ ਰਹੇ ਸਨ। ਇਸ ਤੋਂ ਇਲਾਵਾ ਮਿਜ਼ੋਰਮ-ਆਸਾਮ ਸਰਹੱਦ ’ਤੇ ਬਦਮਾਸ਼ਾਂ ਨੇ ਕਿਸਾਨਾਂ ਦੀਆਂ 8 ਝੌਂਪੜੀਆਂ ਸਾੜ ਦਿੱਤੀਆਂ। ਵਿਵਾਦਗ੍ਰਸਤ ਖੇਤਰ ’ਚ ਐਟਲਾਂਗ ਨਦੀ ਕੋਲ ਇਨ੍ਹਾਂ ਝੌਂਪੜੀਆਂ ’ਚ ਐਤਵਾਰ ਦੀ ਰਾਤ ਸਾਢੇ 11 ਵਜੇ ਅੱਗ ਲਾਈ ਗਈ। ਝੌਂਪੜੀਆਂ ਆਸਾਮ ਦੇ ਨੇੜਲੇ ਸਰਹੱਦੀ ਪਿੰਡ ਵੇਰਿੰਗਟੇ ਦੇ ਕਿਸਾਨਾਂ ਦੀਆਂ ਹਨ। ਅੱਗ ਲੱਗਣ ਸਮੇਂ ਝੌਂਪੜੀਆਂ ’ਚ ਕੋਈ ਨਹੀਂ ਸੀ।

ਇਹ ਖ਼ਬਰ ਪੜ੍ਹੋ-  ਟੋਕੀਓ 'ਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂ ਨੂੰ ਮਣੀਪੁਰ ਸਰਕਾਰ ਨੇ ਬਣਾਇਆ ASP


ਆਸਾਮ ਦੇ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਅਪਰਾਧੀ ਡਾਂਗਾਂ, ਡੰਡਿਆਂ, ਲੋਹੇ ਦੀਆਂ ਰਾਡਾਂ ਅਤੇ ਰਾਇਫਲਾਂ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਲਲਿਤਪੁਰ ’ਚ ਆਸਾਮ ਪੁਲਸ ਦੇ ਮੁਲਾਜ਼ਮਾਂ ’ਤੇ ਹਮਲਾ ਕੀਤਾ ਅਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਨ੍ਹਾਂ ’ਚ ਡੀ. ਸੀ. ਦਫਤਰ ਦੇ ਵਾਹਨ ਵੀ ਸ਼ਾਮਲ ਸਨ। ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥੰਗਾ ਨੇ ਆਪਣੇ ਟਵਿਟਰ ਹੈਂਡਲ ’ਤੇ ਇਕ ਵੀਡੀਓ ਪੋਸਟ ਕੀਤਾ, ਜਿਸ ’ਚ ਆਸਾਮ ਦੇ ਪੁਲਸ ਮੁਲਾਜ਼ਮਾਂ ਤੇ ਡਾਂਗਾਂ ਵਾਲੇ ਨੌਜਵਾਨਾਂ ਵਿਚਾਲੇ ਸੰਘਰਸ਼ ਹੋ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਆਸਾਮ ਦੇ ਮੁੱਖ ਮੰਤਰੀ ਸਰਮਾ ਤੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥੰਗਾ ਟਵਿੱਟਰ ’ਤੇ ਆਪਸ ’ਚ ਭਿੜ ਪਏ ਅਤੇ ਦੋਵਾਂ ਨੇ ਪ੍ਰਧਾਨ ਮੰਤਰੀ ਦਫਤਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਦਖਲ ਦੇ ਕੇ ਹਾਲਾਤ ਕਾਬੂ ਕਰਨ ਦੀ ਅਪੀਲ ਕੀਤੀ। ਸੋਮਵਾਰ ਸ਼ਾਮ ਅਮਿਤ ਸ਼ਾਹ ਨੇ ਦੋਵਾਂ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਿਵਾਦ ਸੁਲਝਾਉਣ ਲਈ ਕਿਹਾ।
ਵਿਵਾਦਗ੍ਰਸਤ ਸਰਹੱਦ
ਆਸਾਮ ਦੀ ਬਰਾਕ ਘਾਟੀ ਦੇ ਜ਼ਿਲੇ ਕਛਾਰ, ਕਰੀਮਗੰਜ ਅਤੇ ਹਾਈਲਾਕਾਂਡੀ ਦੀ 164 ਕਿਲੋਮੀਟਰ ਲੰਬੀ ਸਰਹੱਦ ਮਿਜ਼ੋਰਮ ਦੇ 3 ਜ਼ਿਲਿਆਂ ਆਈਜ਼ੋਲ, ਕੋਲਾਸੀਬ ਅਤੇ ਮਾਮਿਤ ਦੇ ਨਾਲ ਲੱਗਦੀ ਹੈ। ਜੂਨ ਤੋਂ ਇਥੇ ਤਣਾਅ ਜਾਰੀ ਹੈ, ਜਦ ਤੋਂ ਆਸਾਮ ਪੁਲਸ ਨੇ ਵੇਰਿੰਗਟੇ ਤੋਂ ਲਗਭਗ 5 ਕਿਲੋਮੀਟਰ ਦੂਰ ਸਥਿਤ ਐਟਲਾਂਗ ਹਨਾਰ ਇਲਾਕੇ ’ਤੇ ਕਬਜ਼ਾ ਕਰ ਲਿਆ ਅਤੇ ਮਿਜ਼ੋਰਮ ’ਤੇ ਉਸ ਦੀ ਸਰਹੱਦ ’ਤੇ ਨਾਜਾਇਜ਼ ਕਬਜ਼ੇ ਦਾ ਦੋਸ਼ ਲਗਾਇਆ। ਜ਼ਮੀਨੀ ਵਿਵਾਦ ਤੋਂ ਬਾਅਦ ਅਗਸਤ 2020 ਅਤੇ ਇਸ ਸਾਲ ਫਰਵਰੀ ’ਚ ਅੰਤਰਰਾਜੀ ਸਰਹੱਦ ਕੋਲ ਸੰਘਰਸ਼ ਹੋਇਆ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News