ਟਰੰਪ ਦਾ ਭਾਰਤੀ ਫੈਨ, ਮਿਲਣ ਦੀ ਚਾਹ 'ਚ ਮੂਰਤੀ ਬਣਵਾ ਕਰ ਰਿਹੈ ਪੂਜਾ

02/19/2020 2:16:31 PM

ਨਵੀਂ ਦਿੱਲੀ—ਦੁਨੀਆਭਰ 'ਚ ਕੋਈ ਸ਼ਖਸ ਪੀ.ਐੱਮ. ਮੋਦੀ ਦਾ ਮੰਦਰ ਬਣਵਾ ਰਿਹਾ ਹੈ ਅਤੇ ਕੋਈ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਸਮੇਤ ਕਈ ਹੋਰ ਨੇਤਾਵਾਂ ਦੇ ਫੈਨ ਹਨ। ਉੱਥੇ ਹੀ ਤੇਲੰਗਾਨਾ 'ਚ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਇੱਥੇ ਇਕ ਸ਼ਖਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਫੈਨ ਹੈ ਅਤੇ ਉਸ ਨੇ ਆਪਣੇ ਘਰ 'ਚ ਹੀ ਟਰੰਪ ਦੀ ਮੂਰਤੀ ਲਗਾ ਕੇ ਮੰਦਰ ਵੀ ਬਣਾਇਆ ਹੋਇਆ ਹੈ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆਂ ਟਰੰਪ ਨਾਲ ਪਹਿਲੀ ਵਾਰ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਤੇਲੰਗਾਨਾ ਦੇ ਇਕ ਸ਼ਖਸ ਨੇ ਖੁਦ ਨੂੰ ਡੋਨਾਲਡ ਟਰੰਪ ਦਾ ਸੁਪਰ ਫੈਨ ਦੱਸਦੇ ਹੋਏ ਕੇਂਦਰ ਸਰਕਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।

PunjabKesari

ਦਰਅਸਲ ਤੇਲੰਗਾਨਾ ਦਾ ਰਹਿਣ ਵਾਲਾ ਬੂਸਾ ਕ੍ਰਿਸ਼ਣ ਟਰੰਪ ਦਾ ਇਸ ਤਰ੍ਹਾਂ ਮੁਰੀਦ ਹੈ ਕਿ ਉਸ ਨੇ ਆਪਣੇ ਘਰ ਦੇ ਵਿਹੜੇ 'ਚ 6 ਫੁੱਟ ਦੀ ਮੂਰਤੀ ਲਗਾ ਕੇ ਹਰ ਰੋਜ਼ ਸਵੇਰ-ਸ਼ਾਮ ਪੂਜਾ ਕਰਦਾ ਹੈ। ਇਹ ਮੂਰਤੀ ਉਨ੍ਹਾਂ ਨੇ ਬੀਤੇ ਸਾਲ 14 ਜੂਨ ਨੂੰ ਟਰੰਪ ਦੇ ਜਨਮਦਿਨ 'ਤੇ ਬਣਵਾਈ ਸੀ। ਉੱਥੇ ਹੀ ਘਰ ਦੀ ਕੰਧਾਂ 'ਤੇ ਟਰੰਪ ਦਾ ਨਾਂ ਵੀ ਲਿਖਵਾਇਆ ਹੋਇਆ ਹੈ।

PunjabKesari

ਕ੍ਰਿਸ਼ਣ ਦਾ ਕਹਿਣਾ ਹੈ, ''ਸੁਪਨੇ 'ਚ ਟਰੰਪ ਦੇ ਆਉਣ ਤੋਂ ਬਾਅਦ ਮੇਰੀ ਕਿਸਮਤ ਚਮਕ ਗਈ ਹੈ। ਮੇਰੇ ਰਿਅਲ ਅਸਟੇਟ ਦਾ ਬਿਜ਼ਨੈੱਸ ਬਹੁਤ ਵਧੀਆ ਚੱਲ ਪਿਆ। ਟਰੰਪ ਦੇ ਪ੍ਰਤੀ ਮੇਰਾ ਪਿਆਰ ਹੌਲੀ-ਹੌਲੀ ਆਸਥਾ 'ਚ ਬਦਲਣ ਲੱਗ ਪਿਆ। ਇਸ ਤੋਂ ਮੈਨੂੰ ਖੁਸ਼ੀ ਮਿਲਣ ਲੱਗੀ। ਇੰਝ ਮੈਂ ਭਗਵਾਨ ਦੀ ਪ੍ਰਾਰਥਨਾ ਕਰਨ ਦੇ ਬਜਾਏ ਟਰੰਪ ਦੀ ਪ੍ਰਾਰਥਨਾ ਕਰਨ ਲੱਗਾ।''

PunjabKesari

ਉਨ੍ਹਾਂ ਨੇ ਦੱਸਿਆ, ''ਮੈਂ ਆਪਣੇ ਪਰਿਵਾਰ ਦੇ ਕਾਰਨ ਸਮੱਸਿਆ ਦਾ ਸਾਹਮਣਾ ਕਰ ਰਿਹਾ ਹਾਂ। ਉਨ੍ਹਾਂ ਨੂੰ ਲੱਗਦਾ ਹੈ ਕਿ ਟਰੰਪ ਦੀ ਪੂਜਾ ਕਰਕੇ ਮੈਂ ਸਮਾਜ 'ਚ ਉਨ੍ਹਾਂ ਸ਼ਰਮਿੰਦਾ ਕਰ ਰਿਹਾ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਜਿਵੇਂ ਤੁਸੀਂ ਭਗਵਾਨ ਸ਼ਿਵ 'ਤੇ ਆਸਥਾ ਰੱਖਦੇ ਹੋ ਅਤੇ ਉਨ੍ਹਾਂ ਦੀ ਪੂਜਾ ਕਰਦੇ ਹੋ। ਉਵੇਂ ਹੀ ਮੈਂ ਟਰੰਪ 'ਤੇ ਆਸਥਾ ਰੱਖਦਾ ਹਾਂ ਅਤੇ ਉਨ੍ਹਾਂ ਦੀ ਪੂਜਾ ਕਰਦਾ ਹਾਂ। ਸਾਨੂੰ ਇਕ-ਦੂਜੇ ਨੂੰ ਇੰਝ ਕਰਨ ਤੋਂ ਨਹੀਂ ਰੋਕਣਾ ਚਾਹੀਦਾ ਹੈ।''

PunjabKesari

ਕ੍ਰਿਸ਼ਣ ਦਾ ਕਹਿਣਾ ਹੈ, ''ਟਰੰਪ ਬਹੁਤ ਹੀ ਸਾਹਸੀ ਨੇਤਾ ਹੈ। ਆਪਣੇ ਦੇਸ਼ ਦੀ ਭਲਾਈ ਲਈ ਉਹ ਸਾਰਾ ਕੁਝ ਕਰਨ ਲਈ ਤਿਆਰ ਰਹਿੰਦਾ ਹੈ। ਦੂਜੇ ਦੇਸ਼ਾਂ ਦੇ ਵਿਚਾਰਾਂ ਤੋਂ ਕਿਸੇ ਦੇਸ਼ ਦੇ ਨੇਤਾ ਨੂੰ ਪਰੇਸ਼ਾਨ ਹੋਣ ਦੀ ਕੀ ਜਰੂਰਤ ਹੈ। ਉਸ ਨੂੰ ਆਪਣੇ ਦੇਸ਼ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਚਾਹੀਦਾ ਹੈ, ਜਿੱਥੋ ਤੱਕ ਵਿਰੋਧ ਦੀ ਗੱਲ ਕਰੀਏ ਤਾਂ ਹਰ ਲੋਕਤੰਤਰ 'ਚ ਇਹ ਆਮ ਗੱਲ ਹੈ।''

PunjabKesari

 

Iqbalkaur

Content Editor

Related News