'ਸੁਪਰ -30' ਦੇ ਆਨੰਦ ਪੇਂਡੂ ਸਿਖਿਆਰਥੀਆਂ ਨੂੰ 1 ਰੁਪਏ 'ਚ ਕਰਵਾਉਣਗੇ ਇੰਜੀਨੀਅਰਿੰਗ ਦੀ ਤਿਆਰੀ

Thursday, May 28, 2020 - 03:48 PM (IST)

'ਸੁਪਰ -30' ਦੇ ਆਨੰਦ ਪੇਂਡੂ ਸਿਖਿਆਰਥੀਆਂ ਨੂੰ 1 ਰੁਪਏ 'ਚ ਕਰਵਾਉਣਗੇ ਇੰਜੀਨੀਅਰਿੰਗ ਦੀ ਤਿਆਰੀ

ਨਵੀਂ ਦਿੱਲੀ (ਭਾਸ਼ਾ) : 'ਸੁਪਰ-30' ਕੋਚਿੰਗ ਦੇ ਨਾਮ ਨਾਲ ਮਸ਼ਹੂਰ ਆਨੰਦ ਕੁਮਾਰ ਸੀ.ਐਸ.ਸੀ. ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮੀਟਡ ਨਾਲ ਮਿਲ ਕੇ ਪੇਂਡੂ ਵਿਦਿਆਰਥੀਆਂ ਨੂੰ ਆਈ.ਆਈ.ਟੀ. - ਜੀ ਵਰਗੀਆਂ ਮੁੱਖ ਇੰਜੀਨੀਅਰਿੰਗ ਪ੍ਰੀਖਿਆਵਾਂ ਲਈ ਸਿਰਫ 1 ਰੁਪਏ ਦੀ ਫੀਸ ਲੈ ਕੇ ਤਿਆਰੀ ਕਰਵਾਉਣਗੇ। ਈ-ਗਵਰਨੈਂਸ ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਮਸ਼ਹੂਰ ਗਣਿਤ ਵਿਗਿਆਨ ਆਨੰਦ ਕੁਮਾਰ ਇਕ ਖਾਸ ਤਰ੍ਹਾਂ ਦਾ ਮਾਡਿਊਲ ਆਨਲਾਈਨ ਤਿਆਰ ਕਰਨਗੇ, ਜਿਸ ਜ਼ਰੀਏ ਆਰਥਿਕ ਰੂਪ ਤੋਂ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਏਗੀ। ਇਸ ਦੇ ਸਹਾਰੇ ਇਹ ਵਿਦਿਆਰਥੀ ਭਾਰਤੀ ਤਕਨੀਕੀ ਸੰਸਥਾਨ- ਸੰਯੁਕਤ ਪ੍ਰਵੇਸ਼ ਪ੍ਰੀਖਿਆ (ਆਈ.ਆਈ.ਟੀ.- ਜੇ.ਈ.ਈ.)  ਪ੍ਰੀਖਿਆ ਵਿਚ ਬੈਠ ਸਕਣਗੇ। ਸੀ.ਐਸ.ਸੀ. ਈ- ਗਵਰਨੈਂਸ ਸਰਵਿਸਿਜ਼ ਇੰਡੀਆ ਦੇਸ਼ ਭਰ ਵਿਚ ਕਰੀਬ 3 ਲੱਖ ਸਾਂਝ ਸੇਵਾ ਕੇਂਦਰਾਂ ਦਾ ਸੰਚਾਲਨ ਕਰਦੀ ਹੈ। ਇਨ੍ਹਾਂ ਕੇਂਦਰਾਂ ਜ਼ਰੀਏ ਪੇਂਡੂ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਵਿਚ ਕਈ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਉਪਲੱਬਧ ਕਰਾਈਆਂ ਜਾਂਦੀਆਂ ਹਨ। ਕੁਮਾਰ ਦਾ ਕਹਿਣਾ ਹੈ ਕਿ ਉਹ ਆਰਥਿਕ ਰੂਪ ਤੋਂ ਪੱਛੜੇ ਵਰਗ ਦੇ ਵਿਦਿਆਰਥੀਆਂ ਨੂੰ ਆਈ.ਆਈ.ਟੀ.- ਜੇ.ਈ.ਈ. ਦੀ ਪ੍ਰੀਖਿਆ ਲਈ ਤਿਆਰ ਕਰਦੇ ਹਨ।  ਉਨ੍ਹਾਂ ਨੂੰ ਇਕ ਸਾਲ ਤੱਕ ਰਹਿਣ ਦੀ ਜਗ੍ਹਾ, ਪੜ੍ਹਨ ਦੀ ਸਮੱਗਰੀ ਦਿੰਦੇ ਹਨ ਅਤੇ ਉਨ੍ਹਾਂ ਦੀ ਮਾਂ ਉਨ੍ਹਾਂ ਲਈ ਖਾਣਾ ਤਿਆਰ ਕਰਦੀ ਹੈ।

ਇਹ ਵੀ ਪੜ੍ਹੋ : ਮਈ 'ਚ 2 ਕਰੋੜ ਲੋਕ ਨੌਕਰੀ 'ਤੇ ਵਾਪਸ ਪਰਤੇ, ਰੋਜ਼ਗਾਰ ਦਰ 2 ਫੀਸਦੀ ਵਧੀ


author

cherry

Content Editor

Related News