'ਧੁੱਪ 'ਚ ਜ਼ਿਆਦਾ ਸਮਾਂ ਬਤੀਤ ਕਰਨ ਨਾਲ ਘੱਟ ਜਾਂਦੈ ਕੋਰੋਨਾ ਨਾਲ ਮੌਤ ਦਾ ਖ਼ਤਰਾ'
Saturday, Apr 10, 2021 - 03:13 AM (IST)
ਨਵੀਂ ਦਿੱਲੀ - ਵਿਗਿਆਨੀਆਂ ਦਾ ਕਹਿਣਾ ਹੈ ਕਿ ਧੁੱਪ ਤੇ ਸੂਰਜ ਦੀ ਰੌਸ਼ਨੀ ਵਾਲੀ ਜਗ੍ਹਾ ਜੇ ਮਰੀਜ਼ ਰਹਿੰਦਾ ਹੈ ਤਾਂ ਇਸ ਨਾਲ ਕੋਵਿਡ-19 ਦਾ ਪ੍ਰਸਾਰ ਤੇ ਮੌਤ ਦਾ ਖਦਸ਼ਾ ਕਾਫੀ ਘੱਟ ਜਾਂਦਾ ਹੈ। ਵਿਗਿਆਨੀਆਂ ਨੇ ਆਪਣੇ ਅਧਿਐਨ ’ਚ ਪਾਇਆ ਹੈ ਕਿ ਪੂਰੇ ਅਮਰੀਕਾ ’ਚ ਜਿਨ੍ਹਾਂ ਕਾਊਂਟੀਜ਼ ’ਚ ਅਲਟ੍ਰਾਵਾਇਲਟ (ਯੂ.ਵੀ.) ਕਿਰਣਾਂ ਦਾ ਪੱਧਰ 2474 ਤੋਂ ਪਾਰ ਹੈ, ਉਥੇ ਕੋਵਿਡ-19 ਦਾ ਪ੍ਰਸਾਰ ਤੇ ਮੌਤਾਂ ਦੀ ਗਿਣਤੀ ਘੱਟ ਹੈ। ਇਹ ਅਧਿਐਨ ਅਮਰੀਕਾ ’ਚ ਪਿਛਲੇ ਸਾਲ ਜਨਵਰੀ ਤੋਂ ਅਪ੍ਰੈਲ ਵਿਚਾਲੇ ਕੀਤਾ ਗਿਆ ਸੀ, ਜਿਸ ਦਾ ਨਤੀਜਾ ਹੁਣ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ
ਚਮੜੀ ਤੋਂ ਨਿਕਲਦਾ ਹੈ ਕੋਰੋਨਾ ਨਾਸ਼ਕ ਰਸਾਇਣ
ਮਾਹਿਰਾਂ ਦਾ ਮੰਣਨਾ ਹੈ ਕਿ ਅਲਟ੍ਰਾਵਾਇਲਟ ਕਿਰਣਾਂ ਦੇ ਕਾਰਣ ਚਮੜੀ ਤੋਂ ਅਜਿਹੇ ਰਸਾਇਣ ਨਿਕਲਦੇ ਹਨ, ਜੋ ਵਾਇਰਸ ਨੂੰ ਫੈਲਣ ਤੋਂ ਰੋਕਦੇ ਹਨ। ਐਡਿਨਬਰਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਜੋ ਲੋਕ ਅਜਿਹੇ ਸਥਾਨਾਂ ’ਤੇ ਰਹਿੰਦੇ ਹਨ ਜਿਥੇ ਸੂਰਜ ਦੀ ਰੌਸ਼ਨੀ ਸਿੱਧੀ ਮਿਲਦੀ ਹੈ ਤੇ ਲਗਭਗ 95 ਫੀਸਦੀ ਅਲਟ੍ਰਾਵਾਇਲਟ ਕਿਰਣਾਂ ਦੀ ਪਹੁੰਚ ਰਹਿੰਦੀ ਹੈ, ਉਥੇ ਕੋਰੋਨਾ ਮਰੀਜ਼ਾਂ ਦੀ ਜਾਨ ਜਾਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।