ਹਿਮਾਚਲ 'ਚ ਸਿਆਸੀ ਹਲ-ਚਲ, ਸੁੱਖਵਿੰਦਰ ਸੁੱਖੂ ਨੇ CM ਅਹੁਦੇ ਤੋਂ ਅਸਤੀਫ਼ੇ ਦੀ ਕੀਤੀ ਪੇਸ਼ਕਸ਼
Wednesday, Feb 28, 2024 - 01:10 PM (IST)
ਸ਼ਿਮਲਾ- ਰਾਜ ਸਭਾ ਚੋਣਾਂ 'ਚ ਹਾਰ ਮਗਰੋਂ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਖ਼ਤਰੇ ਵਿਚ ਆ ਗਈ ਹੈ। ਸੂਬੇ 'ਚ ਭਾਰੀ ਸਿਆਸੀ ਉੱਥਲ-ਪੁੱਥਲ ਚੱਲ ਰਹੀ ਹੈ। ਮੰਤਰੀਆਂ ਅਤੇ ਵਿਧਾਇਕਾਂ ਦੀ ਨਾਰਾਜ਼ਗੀ ਦਰਮਿਆਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਸੂਤਰਾਂ ਮੁਤਾਬਕ ਅੱਜ ਸ਼ਾਮ ਤੱਕ ਸੁੱਖੂ ਰਸਮੀ ਤੌਰ 'ਤੇ ਅਸਤੀਫ਼ਾ ਰਾਜਪਾਲ ਨੂੰ ਸੌਂਪ ਸਕਦੇ ਹਨ। ਉੱਥੇ ਹੀ ਦੂਜੇ ਪਾਸੇ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਹਿਮਾਚਲ ਸਰਕਾਰ ਵਿਚ ਕੇਂਦਰੀ ਮੰਤਰੀ ਵਿਕ੍ਰਮਾਦਿਤਿਆ ਸਿੰਘ ਨੇ ਅਸਤੀਫ਼ਾ ਦੇ ਦਿੱਤਾ।
ਇਹ ਵੀ ਪੜ੍ਹੋ- ਸੁੱਖੂ ਸਰਕਾਰ 'ਤੇ ਮੰਡਰਾ ਰਿਹੈ ਖ਼ਤਰਾ!, ਭਾਜਪਾ ਨੇਤਾ ਜੈਰਾਮ ਠਾਕੁਰ ਅੱਜ ਰਾਜਪਾਲ ਨਾਲ ਕਰਨਗੇ ਮੁਲਾਕਾਤ
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਵਿਰੋਧੀ ਦੇ ਨੇਤਾ ਜੈਰਾਮ ਠਾਕੁਰ ਸਮੇਤ ਭਾਜਪਾ ਪਾਰਟੀ ਦੇ 15 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਅਤੇ ਫਿਰ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਭਾਜਪਾ ਵਿਧਾਇਕਾਂ ਨੂੰ ਸਦਨ ਵਿਚ ਮਾੜੇ ਵਤੀਰੇ ਅਤੇ ਨਾਅਰੇਬਾਜ਼ੀ ਦੇ ਦੋਸ਼ 'ਚ ਮੁਅੱਤਲ ਕੀਤਾ ਗਿਆ। ਠਾਕੁਰ ਨੇ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਾਨੂੰ ਖ਼ਦਸ਼ਾ ਹੈ ਕਿ ਵਿਧਾਨ ਸਭਾ ਸਪੀਕਰ ਕੁਲਦੀਪ ਭਾਜਪਾ ਵਿਧਾਇਕ ਨੂੰ ਮੁਅੱਤਲ ਕਰ ਸਕਦੇ ਹਨ, ਤਾਂ ਕਿ ਬਜਟ ਵਿਧਾਨ ਸਭਾ ਵਿਚ ਪਾਸ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਰਾਜ ਸਭਾ ਚੋਣਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਘੱਟ ਗਿਣਤੀ 'ਚ ਹੈ। ਠਾਕੁਰ ਨੇ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਦੇ ਅਸਤੀਫ਼ੇ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਹਿਮਾਚਲ: ਰਾਜ ਸਭਾ ਚੋਣ 'ਚ ਕਾਂਗਰਸ ਨੂੰ ਵੱਡਾ ਝਟਕਾ, BJP ਦੇ ਹਰਸ਼ ਮਹਾਜਨ ਜਿੱਤੇ, ਪਰਚੀ ਨਾਲ ਹੋਇਆ ਫ਼ੈਸਲਾ
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਇਕਮਾਤਰ ਰਾਜ ਸਭਾ ਸੀਟ 'ਤੇ ਭਾਜਪਾ ਦੀ ਜਿੱਤ ਹਾਸਲ ਕਰਨ ਦੇ ਇਕ ਦਿਨ ਬਾਅਦ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਇਹ ਫ਼ੈਸਲਾ ਆਇਆ ਹੈ। ਰਾਜ ਸਭਾ ਦੀ ਇਕ ਸੀਟ 'ਤੇ ਹੋਈਆਂ ਚੋਣਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਸੱਤਾ ਦਾ ਸਮੀਕਰਨ ਵਿਗੜ ਗਿਆ ਹੈ। ਕਾਂਗਰਸ ਕੋਲ 68 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਦਾ ਅੰਕੜਾ 40 ਸੀ ਪਰ ਫਿਰ ਵੀ ਚੋਣਾਂ ਹਾਰ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8