ਕੱਪੜਾ ਮਾਰਕੀਟ ''ਚ ਅਚਾਨਕ ਲੱਗੀ ਅੱਗ; ਬੁਰੀ ਤਰ੍ਹਾਂ ਝੁਲਸੀ ਔਰਤ, ਚੰਡੀਗੜ੍ਹ PGI ਰੈਫਰ

Sunday, Aug 25, 2024 - 10:04 AM (IST)

ਕੱਪੜਾ ਮਾਰਕੀਟ ''ਚ ਅਚਾਨਕ ਲੱਗੀ ਅੱਗ; ਬੁਰੀ ਤਰ੍ਹਾਂ ਝੁਲਸੀ ਔਰਤ, ਚੰਡੀਗੜ੍ਹ PGI ਰੈਫਰ

ਅੰਬਾਲਾ- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ ਔਰਤ ਦੀ ਸ਼ੱਕੀ ਹਲਾਤਾਂ ਵਿਚ ਅੱਗ ਨਾਲ ਸੜਨ ਦੀ ਘਟਨਾ ਸਾਹਮਣੇ ਆਈ ਹੈ। ਔਰਤ ਦੀ ਪਛਾਣ ਨੇਹਾ (32) ਪਤਨੀ ਅਸ਼ਵਨੀ ਉਰਫ਼ ਰਿੰਕੂ ਦੇ ਰੂਪ ਵਿਚ ਹੋਈ ਹੈ। ਘਟਨਾ ਸ਼ਨੀਵਾਰ ਸਵੇਰੇ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ। ਹਾਲਤ ਗੰਭੀਰ ਹੋਣ ਦੇ ਚੱਲਦੇ ਔਰਤ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਔਰਤ ਸਵੇਰੇ ਆਪਣੇ ਘਰ ਤੋਂ ਕੱਪੜਾ ਮਾਰਕੀਟ ਆਈ ਸੀ, ਜਿੱਥੇ ਦੁਕਾਨਦਾਰਾਂ ਨੇ ਦੁਕਾਨਾਂ ਦੇ ਪਿੱਛੇ ਖਾਲੀ ਪਏ ਪਲਾਂਟ ਅੱਗ ਵਿਚ ਲਿਪਟੇ ਹੋਏ ਆਉਂਦੇ ਵੇਖਿਆ। ਦੁਕਾਨਦਾਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਔਰਤ ਕਾਫੀ ਹੱਦ ਤੱਕ ਸੜ ਚੁੱਕੀ ਸੀ। ਜਿਸ ਨੂੰ ਤੁਰੰਤ ਅੰਬਾਲਾ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਚੰਡੀਗੜ੍ਹ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਔਰਤ ਨੇ ਖ਼ੁਦ ਲਾਈ ਜਾਂ ਕਿਸੇ ਹੋਰ ਕਾਰਨਾਂ ਤੋਂ ਲੱਗੀ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ।


author

Tanu

Content Editor

Related News