ਪਣਡੁੱਬੀ ਰੋਕੂ ਰਾਕੇਟ ਪ੍ਰਣਾਲੀ ਦਾ ਸਫਲ ਪ੍ਰੀਖਣ
Wednesday, Jul 09, 2025 - 12:36 AM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤ ਨੇ ਵਿਸਤ੍ਰਿਤ ਰੇਂਜ ਵਾਲੀ ਪਣਡੁੱਬੀ ਰੋਕੂ ਰਾਕੇਟ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ ਹੈ, ਜਿਸ ਨਾਲ ਸਮੁੰਦਰੀ ਫੌਜ ਦੀ ਮਾਰੂ ਸਮਰੱਥਾ ਵਿਚ ਵਰਣਨਯੋਗ ਵਾਧਾ ਹੋਣ ਦੀ ਉਮੀਦ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੀਖਣ ‘ਆਈ. ਐੱਨ. ਐੱਸ. ਕਵਰੱਤੀ’ ਜਹਾਜ਼ ਤੋਂ ਸਫਲ ਢੰਗ ਨਾਲ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਵਿਕਾਸ ਸੰਗਠਨ, ਭਾਰਤੀ ਸਮੁੰਦਰੀ ਫੌਜ ਅਤੇ ਇਸ ਪ੍ਰਣਾਲੀ ਦੇ ਵਿਕਾਸ ਤੇ ਪ੍ਰੀਖਣ ਵਿਚ ਸ਼ਾਮਲ ਉਦਯੋਗ ਨੂੰ ਵਧਾਈ ਦਿੱਤੀ।