ਦੇਸ਼ ਸਰਹੱਦ ਪਾਰ ਅੱਤਵਾਦੀ ਟਿਕਾਣੀਆਂ ਨੂੰ ਤਬਾਹ ਕਰਨ ''ਚ ਸਫਲ: ਰਾਜਨਾਥ ਸਿੰਘ

Monday, Aug 30, 2021 - 08:55 PM (IST)

ਦੇਸ਼ ਸਰਹੱਦ ਪਾਰ ਅੱਤਵਾਦੀ ਟਿਕਾਣੀਆਂ ਨੂੰ ਤਬਾਹ ਕਰਨ ''ਚ ਸਫਲ: ਰਾਜਨਾਥ ਸਿੰਘ

ਚੰਡੀਗੜ੍ਹ - ਦੁਨੀਆ ਦੀ ਕੋਈ ਤਾਕਤ ‘ਦੇਸ਼ ਦੇ ਤਾਜ’ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਤੋਂ ਵੱਖ ਨਹੀਂ ਕਰ ਸਕਦੀ ਹੈ।  ਮੌਜੂਦਾ ਸਥਿਤੀ ਵਿੱਚ ਅੱਤਵਾਦ ਖ਼ਿਲਾਫ਼ ਭਾਰਤ ਦੇਸ਼ ਦੇ ਅੰਦਰ ਕਾਰਵਾਈ ਤਾਂ ਕਰ ਹੀ ਰਿਹਾ ਹੈ ਨਾਲ ਹੀ ਲੋੜ ਪੈਣ 'ਤੇ ਸਰਹੱਦ ਪਾਰ ਅੱਤਵਾਦੀ ਟਿਕਾਣੀਆਂ ਨੂੰ ਤਬਾਹ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕਰ ਰਿਹਾ ਹੈ। ਇਹ ਗੱਲ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਯੁਨਿਵਰਸਿਟੀ ਦੁਆਰਾ ਆਯੋਜਿਤ ਤੀਸਰੇ ਬਲਰਾਮਜੀ ਦਾਸ ਟੰਡਨ ਮੈਮੋਰੀਅਲ ਲੈਕਚਰ ਦੇ ਤਹਿਤ ‘ਨੈਸ਼ਨਲ ਸਕਿਊਰਿਟੀ’ ਵਿਸ਼ਾ 'ਤੇ ਆਪਣੇ ਵਿਚਾਰ ਰੱਖਦੇ ਹੋਏ ਕਹੀ।

ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਤਾਕਤ ਦੇ ਪੈਮਾਨੇ ਤੋਂ ਹੁਣ ਪੂਰਾ ਵਿਸ਼ਵ ਜਾਣੂ ਹੋ ਚੁੱਕਾ ਹੈ। ਪਿਛਲੇ ਸਾਲਾਂ ਵਿੱਚ ਭਾਰਤੀ ਫੌਜ ਦੀ ਕਾਰਵਾਈ ਵਿੱਚ ਬਹੁਤ ਬਦਲਾਅ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਫੌਜ ਦਾ ‍ਆਤਮਵਿਸ਼ਵਾਸ ਅਤੇ ਮਨੋਬਲ ਉੱਚਾ ਹੋਇਆ ਹੈ, ਜਿਸ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਪਿਛਲੇ ਸੱਤ ਸਾਲਾਂ ਵਿੱਚ ‘ਹਿੰਟਰਲੈਂਡ’ ਵਿੱਚ ਉਨ੍ਹਾਂ ਨੇ ਇੱਕ ਵੀ ਵੱਡੀ ਅੱਤਵਾਦੀ ਗਤੀਵਿਧੀ ਨਹੀਂ ਹੋਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਮਰਥਿਤ ਅੱਤਵਾਦ ਹੌਲੀ-ਹੌਲੀ ਭਾਰਤ ਵਿੱਚ ਖ਼ਤਮ ਹੋ ਰਿਹਾ ਹੈ। ਹਾਲ ਹੀ ਦੇ ਕੁੱਝ ਸਾਲਾਂ ਵਿੱਚ ਪਾਕਿਸਤਾਨ ਨੇ ਸਰਹੱਦ 'ਤੇ ‘ਸੀਜ਼ ਫਾਇਰ ਵਾਇਲੇਸ਼ਨ’ ਵਧਾ ਦਿੱਤੇ ਸਨ ਪਰ ਭਾਰਤੀ ਫੌਜ ਵਲੋਂ ਉਨ੍ਹਾਂ ਨੂੰ ਹਮੇਸ਼ਾ ਮੂੰਹ ਤੋੜ ਜਵਾਬ ਮਿਲਿਆ ਹੈ। ਚੀਨ ਦਾ ਹਵਾਲਾ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਦੇ ਨਾਲ ਲੰਬੇ ਸਮੇਂ ਤੋਂ ਸਾਡੇ ਚੀਨ ਦੇ ਨਾਲ ‘ਅਨੁਭਵੀ ਅੰਤਰ’ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦੁਆਰਾ ਦੋਨਾਂ ਦੇਸ਼ਾਂ ਦੇ ਵਿੱਚ ‘ਐਗਰੀਡ ਪ੍ਰੋਟੋਕਾਲ’ ਨੂੰ ਨਜ਼ਰਅੰਦਾਜ ਕੀਤਾ ਗਿਆ ਜਿਸ ਤੋਂ ਬਾਅਦ ਭਾਰਤੀ ਫੌਜ ਨੇ ਚੀਨ ਦੀ ਪੀ.ਐੱਲ.ਏ. ਫੌਜ ਨੂੰ ਕਦਮ ਵਾਪਸੀ ਕਰ ਇੱਕ ਵਾਰ ਫਿਰ ਪੂਰੇ ਵਿਸ਼ਵ ਨੂੰ ਆਪਣੀ ਬਹਾਦਰੀ ਦਿਖਾਈ।   

ਉਨ੍ਹਾਂ ਕਿਹਾ ਭਾਰਤ ਨੂੰ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤੀ ਦੇਣ 'ਤੇ ਕੰਮ ਚੱਲ ਰਿਹਾ ਹੈ ਉਹ ਆਪਣੇ ਆਪ ਵਿੱਚ ਬੇਮਿਸਾਲ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਦੇਸ਼ ਨੂੰ ਰਾਸ਼ਟਰੀ ਸੁਰੱਖਿਆ ਦੀਆਂ ਚੁਣੌਤੀਆਂ ਦੇ ਚੱਲਦੇ ਖੁਦ ਨੂੰ ਅਪਡੇਟ ਅਤੇ ਅਪਗਰੇਡ ਕਰਨਾ ਹੈ। ਨਾਲ ਹੀ ਮੌਜੂਦਾ ਸਰਕਾਰ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮੱਝੌਤਾ ਨਹੀਂ ਕਰੇਗੀ। ਹਵਾ, ਪਾਣੀ ਅਤੇ ਜ਼ਮੀਨ ਦੇ ਨਾਲ ਸਰਕਾਰ ਦੇਸ਼ ਦੀ ਸੁਰੱਖਿਆ ਲਈ ਹਮੇਸ਼ਾਂ ਤਿਆਰ ਹੈ। 

ਇਸ ਮੌਕੇ ਗੈਸਟ ਆਫ ਆਨਰ ਵਜੋਂ ਭਾਜਪਾ ਦੇ ਸਾਬਕਾ ਰਾਸ਼ਟਰੀ ਉਪ-ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਆਪਣੇ ਸੰਬੋਧਨ ਵਿੱਚ ਸਵਰਗੀ ਬਲਰਾਮਜੀ ਦਾਸ ਟੰਡਨ ਦੀ ਕਾਰਜਸ਼ੈਲੀ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਸਾਰਾ ਜੀਵਨ ਲੋਕਾਂ ਲਈ ਪ੍ਰੇਰਣਾਦਾਈ ਰਹੇਗਾ। 

ਇਸ ਤੋਂ ਪਹਿਲਾ ਪੰਜਾਬ ਯੁਨਿਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਰਾਜਕੁਮਾਰ ਨੇ ਪਤਵੰਤਿਆਂ ਅਤੇ ਮਹਿਮਾਨ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਦੀਆਂ ਪ੍ਰਪਾਤੀਆਂ 'ਤੇ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਸਵਰਗੀ ਟੰਡਨ ਦੇ ਪੁੱਤ ਸੰਜੇ ਟੰਡਨ ਨੇ ਆਪਣੇ ਪਿਤਾ ਦੇ ਅਛੂਤੇ ਪਹਿਲੂਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸੰਘ ਅਤੇ ਪਾਰਟੀ ਤੋਂ ਪ੍ਰੇਰਿਤ ਜਨਕਲਿਆਣ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਉਨ੍ਹਾਂ ਵਲੋਂ ਪ੍ਰੇਰਿਤ ਉਹ ਸਮਰੱਥ ਫਾਉਂਡੇਸ਼ਨ ਅਤੇ ਬਲਰਾਮਜੀ ਦਾਸ ਟੰਡਨ ਚੈਰੀਟੇਬਲ ਫਾਉਂਡੇਸ਼ਨ ਰਾਹੀਂ ਸਮਾਜ ਦੀ ਉੱਨਤੀ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News