ਨਵੀਂ ਆਰਥਿਕ ਨੀਤੀ ਨਹੀਂ ਆਈ ਤਾਂ 5 ਟ੍ਰਿਲੀਅਨ ਨੂੰ ਜਾਓ ਭੁੱਲ : ਸੁਬਰਮਣੀਅਮ

Saturday, Aug 31, 2019 - 01:36 PM (IST)

ਨਵੀਂ ਆਰਥਿਕ ਨੀਤੀ ਨਹੀਂ ਆਈ ਤਾਂ 5 ਟ੍ਰਿਲੀਅਨ ਨੂੰ ਜਾਓ ਭੁੱਲ : ਸੁਬਰਮਣੀਅਮ

ਨਵੀਂ ਦਿੱਲੀ— ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਸਵਾਮੀ ਨੇ ਨਵੀਂ ਆਰਥਿਕ ਨੀਤੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਵੀਂ ਆਰਥਿਕ ਨੀਤੀ ਲਾਗੂ ਨਹੀਂ ਕੀਤੀ ਗਈ ਤਾਂ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਆਪਣੇ ਟੀਚੇ ਤਕ ਨਹੀਂ ਪਹੁੰਚ ਸਕਦਾ। ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਹੈ, ਜਦੋਂ 2019-20 ਦੀ ਪਹਿਲੀ ਤਿਮਾਹੀ ਲਈ ਵਿਕਾਸ ਦਰ 5 ਫੀਸਦੀ ’ਤੇ ਪਹੁੰਚ ਗਈ, ਜੋ ਕਿ ਪਿਛਲੇ 6 ਸਾਲਾਂ ਵਿਚ ਸਭ ਤੋਂ ਘੱਟ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਕਿਸੇ ਇਕ ਤਿਮਾਹੀ ਵਿਚ ਸਭ ਤੋਂ ਸੁਸਤ ਰਫਤਾਰ ਹੈ। ਵਿਕਾਸ ਦਰ ’ਚ ਪਿਛਲੀ 5 ਤਿਮਾਹੀ ਤੋਂ ਲਗਾਤਾਰ ਗਿਰਾਵਟ ਆ ਰਹੀ ਹੈ। ਕੰਸਟ੍ਰਕਸ਼ਨ ਸੈਕਟਰ ਵਿਚ ਗਰੋਥ 7.1 ਫੀਸਦੀ ਤੋਂ ਘਟਾ ਕੇ 5.7 ਫੀਸਦੀ ਰਹੀ ਹੈ। 

PunjabKesari
ਸਵਾਮੀ ਨੇ ਟਵਿੱਟਰ ’ਤੇ ਟਵੀਟ ਕਰ ਕੇ ਕਿਹਾ, ‘‘ਜੇਕਰ ਕੋਈ ਨਵੀਂ ਆਰਥਿਕ ਨੀਤੀ ਆਉਣ ਵਾਲੀ ਨਹੀਂ ਹੈ, ਤਾਂ 5 ਟ੍ਰਿਲੀਅਨ ਨੂੰ ਅਲਵਿਦਾ ਕਰਨ ਲਈ ਤਿਆਰ ਹੋ ਜਾਓ। ਇਕੱਲੇ ਸਾਹਸ ਜਾਂ ਸਿਰਫ ਗਿਆਨ ਨਾਲ ਹੀ ਅਰਥਵਿਵਸਥਾ ਨੂੰ ਨਹੀਂ ਬਚਾਇਆ ਜਾ ਸਕਦਾ। ਇਸ ਲਈ ਦੋਹਾਂ ਦੀ ਲੋੜ ਹੈ। ਅੱਜ ਸਾਡੇ ਕੋਲ ਦੋਹਾਂ ਵਿਚੋਂ ਕੋਈ ਵੀ ਨਹੀਂ ਹੈ।


author

manju bala

Content Editor

Related News