ਪਣਡੁੱਬੀ ਜਾਸੂਸੀ ਮਾਮਲੇ ''ਚ ਦੋ ਨੇਵੀ ਕਮਾਂਡਰ ਸਮੇਤ 6 ਖ਼ਿਲਾਫ਼ CBI ਨੇ ਦਾਖਲ ਦੀ ਚਾਰਜਸ਼ੀਟ

11/02/2021 9:22:21 PM

ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਪਣਡੁੱਬੀ ਰੇਟਰੋ-ਫਿਟਿੰਗ (ਉਤਪਾਦਨ ਤੋਂ ਬਾਅਦ ਪੁਰਜਾ ਜੋੜਨ ਦੀ) ਪ੍ਰੋਜੈਕਟ ਦੇ ਸਬੰਧਿਤ ਸੰਵੇਦਨਸ਼ੀਲ ਸੂਚਨਾ ਦੇ ਕਥਿਤ ਲੀਕ ਮਾਮਲੇ ਵਿੱਚ ਮੰਗਲਵਾਰ ਨੂੰ ਦੋ ਰਿਟਾਇਰ ਨੇਵੀ ਅਧਿਕਾਰੀਆਂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਆਪਣੀ ਪਹਿਲੀ ਚਾਰਜਸ਼ੀਟ ਦਾਖਲ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

ਇਹ ਰੱਖਿਆ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਕੀਤੀ ਜਾਣ ਵਾਲੀ ਜਾਂਚ ਵਿੱਚੋਂ ਇੱਕ ਹੈ ਕਿਉਂਕਿ ਏਜੰਸੀ ਨੇ 3 ਸਤੰਬਰ ਨੂੰ ਪਹਿਲੀ ਗ੍ਰਿਫਤਾਰੀ ਦੇ 60 ਦਿਨਾਂ ਦੇ ਅੰਦਰ ਹੀ ਚਾਰਜਸ਼ੀਟ ਦਾਖਲ ਕਰ ਦਿੱਤੀ ਤਾਂਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਆਸਾਨੀ ਨਾਲ ਜ਼ਮਾਨਤ ਨਾ ਮਿਲੇ। ਸੀ.ਬੀ.ਆਈ. ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਦੇ 60 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਖਲ ਕਰਨੀ ਹੁੰਦੀ ਹੈ ਨਹੀਂ ਤਾਂ ਉਹ ਜ਼ਮਾਨਤ ਦੇ ਪਾਤਰ ਹੋ ਜਾਂਦੇ ਹਨ। ਵਿਸ਼ੇਸ਼ ਦੋਸ਼ ਮਾਮਲੇ ਇਹ ਸੀਮਾ 90 ਦਿਨਾਂ ਦੀ ਹੈ। ਰਾਉਜ ਅਵੈਨਿਊ ਵਿੱਚ ਸੀ.ਬੀ.ਆਈ. ਦੀ ਇੱਕ ਵਿਸ਼ੇਸ਼ ਅਦਾਲਤ ਸਾਹਮਣੇ ਦਾਖਲ ਆਪਣੀ ਚਾਰਜਸ਼ੀਟ ਵਿੱਚ, ਸੀ.ਬੀ.ਆਈ. ਨੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਉਪਬੰਧਾਂ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ - ਹਿੰਦੂਆਂ ਦੇ ਪੱਖ ’ਚ ਫੈਸਲਾ ਸੁਣਾਉਣ ਤੋਂ ਭੜਕੇ ਮੌਲਵੀਆਂ ਨੇ ਜੱਜ ਨੂੰ ਪਾਕਿਸਤਾਨ ਛੱਡਣ ਦੀ ਦਿੱਤੀ ਧਮਕੀ

ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਏਜੰਸੀ ਨੂੰ ਇਹ ਜਾਣਕਾਰੀ ਮਿਲੀ ਕਿ ਰੂਸੀ ਕਿੱਲੋ ਕਲਾਸ ਦੀਆਂ ਪਣਡੁੱਬੀਆਂ ਦੀ ਰੇਟਰੋਫਿਟਿੰਗ 'ਤੇ ਕੰਮ ਕਰ ਰਹੇ ਨੇਵੀ ਦੇ ਪੱਛਮੀ ਹੈੱਡਕੁਆਰਟਰ ਵਿੱਚ ਸੇਵਾ ਕਰ ਰਹੇ ਕੁਝ ਅਧਿਕਾਰੀ ਕਥਿਤ ਤੌਰ 'ਤੇ ਸੇਵਾਮੁਕਤ ਜਲ ਸੈਨਾ ਦੇ ਅਧਿਕਾਰੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਰਥਿਕ ਲਾਭ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਸਤੰਬਰ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਸੀ.ਬੀ.ਆਈ. ਨੇ ਅਗਲੇ ਦਿਨ ਛਾਪੇਮਾਰੀ ਕੀਤੀ, ਜਿਸ ਦੌਰਾਨ ਦੋ ਰਿਟਾਇਰ ਅਧਿਕਾਰੀਆਂ ਕਮੋਡੋਰ ਰਣਦੀਪ ਸਿੰਘ ਅਤੇ ਇੱਕ ਕੋਰਿਆਈ ਪਣਡੁੱਬੀ ਕੰਪਨੀ ਲਈ ਕੰਮ ਕਰਦੇ ਦੋ ਕਮਾਂਡਰ ਐੱਸ. ਜੇ. ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।

ਸੀ.ਬੀ.ਆਈ. ਨੇ ਅੱਗੇ ਦੀ ਛਾਪੇਮਾਰੀ ਦੌਰਾਨ, ਇੱਕ ਸੇਵਾਮੁਕਤ ਨੇਵੀ ਫੌਜ ਅਧਿਕਾਰੀ ਦੇ ਘਰੋਂ 2 ਕਰੋੜ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਜਾਂਚ ਦੌਰਾਨ ਸੀ.ਬੀ.ਆਈ. ਨੇ ਇੱਕ ਸੇਵਾਮੁਕਤ ਨੇਵੀ ਫੌਜ ਅਧਿਕਾਰੀ ਕਮਾਂਡਰ ਅਜੀਤ ਕੁਮਾਰ ਸਿੰਘ ਅਤੇ ਉਨ੍ਹਾਂ ਨਾਲ ਕੰਮ ਕਰ ਰਹੇ ਇੱਕ ਹੋਰ ਕਮਾਂਡਰ ਨੂੰ ਹਿਰਾਸਤ ਵਿੱਚ ਲਿਆ। ਅਧਿਕਾਰੀਆਂ ਨੇ ਕਿਹਾ ਕਿ ਇੱਕ ਕਥਿਤ ਹਵਾਲਾ ਡੀਲਰ ਅਤੇ ਇੱਕ ਨਿੱਜੀ ਕੰਪਨੀ ਦੇ ਨਿਦੇਸ਼ਕ ਨੂੰ ਵੀ ਜਾਂਚ ਦੌਰਾਨ ਹਿਰਾਸਤ ਵਿੱਚ ਲਿਆ ਗਿਆ।

ਇਹ ਵੀ ਪੜ੍ਹੋ - ਘੱਟ ਟੀਕਾਕਰਨ ਬਣਿਆ ਚਿੰਤਾ ਦਾ ਕਾਰਨ, ਕੱਲ ਸਮੀਖਿਆ ਬੈਠਕ ਕਰਨਗੇ ਪੀ.ਐੱਮ. ਮੋਦੀ

ਦੋਸ਼ ਹੈ ਕਿ ਸੇਵਾਮੁਕਤ ਅਧਿਕਾਰੀ ਆਰਥਿਕ ਮੁਨਾਫ਼ੇ ਦੇ ਬਦਲੇ ਸੇਵਾਮੁਕਤ ਅਧਿਕਾਰੀਆਂ ਨੂੰ ਗੁਪਤ ਸੂਚਨਾਵਾਂ ਕਥਿਤ ਰੂਪ ਨਾਲ ਲੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ ਅਤੇ ਕੁੱਝ ਵਿਦੇਸ਼ੀ ਨਾਗਰਿਕਾਂ ਦੀ ਭੂਮਿਕਾ ਜਾਂਚ ਦੇ ਦਾਇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਅਤੇ ਹਾਈ ਪ੍ਰੋਫਾਈਲ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਦੇਖਣ ਵਾਲੀ ਏਜੰਸੀ ਦੀ ਭ੍ਰਿਸ਼ਟਾਚਾਰ ਨਿਰੋਧਕ ਇਕਾਈ ਨੂੰ ਸੂਚਨਾ ਲੀਕ ਹੋਣ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ ਸੀ, ਜਿਸਦੇ ਬਾਅਦ ਅਭਿਆਨ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਕਾਈ ਨੇ ਗ੍ਰਿਫਤਾਰ ਅਧਿਕਾਰੀਆਂ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਨਿਯਮਤ ਸੰਪਰਕ ਵਿੱਚ ਰਹਿਣ ਵਾਲੇ ਕਈ ਹੋਰ ਅਧਿਕਾਰੀਆਂ ਅਤੇ ਸਾਬਕਾ ਸੈਨਿਕਾਂ ਤੋਂ ਪੁੱਛਗਿੱਛ ਕੀਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News