ਹੋਸਟਲ ਰੂਮ ਤੋਂ ਜੰਗ ਦੇ ਮੈਦਾਨ ਤੱਕ... ਭਾਰਤੀ ਫ਼ੌਜ ਲਈ ''ਕਾਮੀਕਾਜ਼ੇ ਡਰੋਨ'' ਬਣਾ ਰਹੇ 2 ਵਿਦਿਆਰਥੀ
Tuesday, Jul 22, 2025 - 02:45 PM (IST)

ਨੈਸ਼ਨਲ ਡੈਸਕ: ਬੀਟਸ ਪਿਲਾਨੀ, ਹੈਦਰਾਬਾਦ ਕੈਂਪਸ ਦੇ ਦੋ 20 ਸਾਲਾ ਇੰਜੀਨਿਅਰਿੰਗ ਵਿਦਿਆਰਥੀਆਂ ਨੇ ਦੇਸ਼ ਦੀ ਰੱਖਿਆ ਵਿਵਸਥਾ ਵਿਚ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਨੇ ਆਪਣੇ ਹੋਸਟਲ ਰੂਮ ਵਿਚ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀ ਸਮਰੱਥਾ ਵਾਲੇ ਅਤੇ ਰਡਾਰ ਤੋਂ ਬਚਣਯੋਗ 'ਕਾਮੀਕਾਜ਼ੇ ਡਰੋਨ' ਤਿਆਰ ਕਰਕੇ ਭਾਰਤੀ ਫ਼ੌਜ ਨੂੰ ਵੇਚਣੇ ਸ਼ੁਰੂ ਕਰ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਅਜਮੇਰ ਦੇ ਜਯੰਤ ਖਤਰੀ (ਮਕੈਨਿਕਲ ਇੰਜੀਨਿਅਰਿੰਗ) ਅਤੇ ਕੋਲਕਾਤਾ ਦੇ ਸ਼ੌਰਿਆ ਚੌਧਰੀ (ਇਲੈਕਟ੍ਰਿਕਲ ਇੰਜੀਨਿਅਰਿੰਗ) ਨੇ ਆਪਣੀ ਸਟਾਰਟਅੱਪ "Apollyon Dynamics" ਸਿਰਫ਼ ਦੋ ਮਹੀਨਿਆਂ ਵਿਚ ਸ਼ੁਰੂ ਕਰਕੇ ਜੰਮੂ, ਹਰਿਆਣਾ, ਬੰਗਾਲ ਅਤੇ ਅਰੁਣਾਚਲ ਪ੍ਰਦੇਸ਼ ਵਿਚ ਫੌਜੀ ਯੂਨਿਟਾਂ ਨੂੰ ਡਰੋਨ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਆਮ ਉਪਲਬਧ ਪੁਰਜ਼ਿਆਂ ਨਾਲ ਇਹ ਡਰੋਨ ਤਿਆਰ ਕਰਕੇ ਭਾਰਤੀ ਭੂਗੋਲ ਅਨੁਕੂਲ ਬਣਾਏ ਅਤੇ ਫ਼ੌਜੀ ਅਧਿਕਾਰੀਆਂ ਨੂੰ LinkedIn ਰਾਹੀਂ ਸੰਪਰਕ ਕੀਤਾ।
ਜਯੰਤ ਨੇ ਦੱਸਿਆ, "ਮੈਂ ਕਈ ਅਧਿਕਾਰੀਆਂ ਨੂੰ E-Mail ਭੇਜੇ। ਖੁਸ਼ਕਿਸਮਤੀ ਨਾਲ ਇਕ ਕਰਨਲ ਨੇ ਜਵਾਬ ਦਿੱਤਾ ਤੇ ਚੰਡੀਗੜ੍ਹ ਡੈਮੋ ਲਈ ਬੁਲਾਇਆ।" ਇਸ ਤੋਂ ਬਾਅਦ ਲਾਈਵ ਡੈਮੋ, ਆਰਡਰਾਂ ਅਤੇ ਫ਼ੌਜੀ ਰੈਜੀਮੈਂਟਾਂ ਨਾਲ ਸਿੱਧਾ ਸੰਪਰਕ ਹੋਇਆ। ਉਨ੍ਹਾਂ ਦਾ ਸਭ ਤੋਂ ਖਾਸ ਡਰੋਨ ਇਕ ਕਾਮੀਕਾਜ਼ੇ ਮਾਡਲ ਹੈ ਜੋ 1 ਕਿੱਲੋ ਪੇਲੋਡ ਬਿਲਕੁਲ ਨਿਸ਼ਾਨੇ 'ਤੇ ਮਾਰਦਾ ਹੈ ਤੇ ਰਡਾਰ 'ਤੇ ਵੀ ਨਹੀਂ ਆਉਂਦਾ। ਹੁਣ ਇਹ ਟੀਮ ਛੇ ਹੋਰ ਦੂਜੇ ਸਾਲ ਦੇ ਵਿਦਿਆਰਥੀਆਂ ਨਾਲ ਮਿਲ ਕੇ ਅਗਲੀ ਪੀੜ੍ਹੀ ਦੇ VTOL (Vertical Take-Off and Landing) ਅਤੇ fixed-wing ਡਰੋਨ ਵੀ ਤਿਆਰ ਕਰ ਰਹੀ ਹੈ। ਇਹ ਫ਼ੌਜੀ ਕਰਮਚਾਰੀਆਂ ਨੂੰ ਹੱਥੋਂ-ਹੱਥ ਤਾਲੀਮ ਵੀ ਦੇ ਰਹੇ ਹਨ, ਚਾਹੇ ਉਨ੍ਹਾਂ ਕੋਲ ਪਹਿਲਾਂ ਉਡਾਣ ਦਾ ਕੋਈ ਤਜਰਬਾ ਨਾ ਹੋਵੇ।
ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! CM ਮਾਨ ਨੇ ਚੰਡੀਗੜ੍ਹ ਸੱਦ ਲਏ ਸਾਰੇ ਮੰਤਰੀ
ਬੀਟਸ ਦੇ ਪ੍ਰੋਫੈਸਰ ਸੰਕੇਤ ਗੋਇਲ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਦੋ ਵਿਦਿਆਰਥੀਆਂ ਨੇ ਹੋਸਟਲ ਰੂਮ ਤੋਂ ਸ਼ੁਰੂ ਕਰਕੇ ਭਾਰਤੀ ਫ਼ੌਜ ਦੀ ਜ਼ਰੂਰਤਾਂ ਪੂਰੀਆਂ ਕਰ ਦਿੱਤੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8