ਟਿਊਸ਼ਨ ਜਾਂਦੇ ਵਿਦਿਆਰਥੀਆਂ ਨਾਲ ਵਾਪਰੀ ਅਣਹੋਣੀ ! 2 ਨੇ ਹਾਦਸੇ ''ਚ ਗੁਆਈ ਜਾਨ

Sunday, Sep 20, 2026 - 03:49 PM (IST)

ਟਿਊਸ਼ਨ ਜਾਂਦੇ ਵਿਦਿਆਰਥੀਆਂ ਨਾਲ ਵਾਪਰੀ ਅਣਹੋਣੀ ! 2 ਨੇ ਹਾਦਸੇ ''ਚ ਗੁਆਈ ਜਾਨ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬੁਰਹਾਨਪੁਰ ਜ਼ਿਲ੍ਹੇ 'ਚ ਮਹਾਰਾਸ਼ਟਰ ਸਰਹੱਦ ਨੇੜੇ ਪੈਂਦੇ ਪਿੰਡ ਵਾਰੋਲੀ ਰੋਡ 'ਤੇ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫ਼ਤਾਰ ਪਿਕਅੱਪ ਵਾਹਨ ਨੇ ਮੋਟਰਸਾਈਕਲ ਕੋਲ ਖੜ੍ਹੇ ਦੋ ਵਿਦਿਆਰਥੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਵਿਦਿਆਰਥੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਸ਼ਾਹਪੁਰ ਥਾਣਾ ਪੁਲਸ ਅਨੁਸਾਰ ਇਹ ਘਟਨਾ ਭੋਟਾ-ਵਾਰੋਲੀ ਰੋਡ 'ਤੇ ਸਵੇਰੇ ਲਗਭਗ 7:30 ਵਜੇ ਵਾਪਰੀ। 10ਵੀਂ ਜਮਾਤ ਦੇ ਵਿਦਿਆਰਥੀ ਰਿਤੇਸ਼ ਪਾਟਿਲ (15 ਸਾਲ) ਅਤੇ ਮਨੋਜ ਕੋਕਾਟੇ ਆਪਣੇ ਪਿੰਡ ਦੇ ਹੀ ਪ੍ਰਫੁੱਲ ਪਾਟਿਲ ਦੇ ਮੋਟਰਸਾਈਕਲ 'ਤੇ ਟਿਊਸ਼ਨ ਪੜ੍ਹਨ ਲਈ ਇੱਛਾਪੁਰ ਜਾ ਰਹੇ ਸਨ। 

ਇਸ ਦੌਰਾਨ ਜਦੋਂ ਪ੍ਰਫੁੱਲ ਨੇ ਸੜਕ ਦੇ ਕਿਨਾਰੇ ਮੋਟਰਸਾਈਕਲ ਰੋਕਿਆ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਪਿਕਅੱਪ ਨੇ ਬਾਈਕ ਅਤੇ ਕੋਲ ਖੜ੍ਹੇ ਦੋਵਾਂ ਵਿਦਿਆਰਥੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਿਦਿਆਰਥੀ ਦੂਰ ਜਾ ਡਿੱਗੇ, ਜਿਸ ਕਾਰਨ 15 ਸਾਲਾ ਰਿਤੇਸ਼ ਪਾਟਿਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮਨੋਜ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਰਿਤੇਸ਼ ਸਾਬਕਾ ਉਪ-ਸਰਪੰਚ ਮਨੋਜ ਪਾਟਿਲ ਦਾ ਪੁੱਤਰ ਸੀ।

ਹਾਦਸੇ ਤੋਂ ਬਾਅਦ ਪਿਕਅੱਪ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਸ਼ਾਹਪੁਰ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਪਿਕਅੱਪ ਵਾਹਨ ਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।


author

Harpreet SIngh

Content Editor

Related News