''ਅਗਲੇ ਜਨਮ ''ਚ ਡਾਕਟਰ ਬਣਾਂਗਾ''...NEET ''ਚ ਘੱਟ ਨੰਬਰ ਆਉਣ ''ਤੇ ਵਿਦਿਆਰਥੀ ਨੇ ਚੁੱਕਿਆ ਵੱਡਾ ਕਦਮ

Friday, Aug 21, 2026 - 01:06 AM (IST)

''ਅਗਲੇ ਜਨਮ ''ਚ ਡਾਕਟਰ ਬਣਾਂਗਾ''...NEET ''ਚ ਘੱਟ ਨੰਬਰ ਆਉਣ ''ਤੇ ਵਿਦਿਆਰਥੀ ਨੇ ਚੁੱਕਿਆ ਵੱਡਾ ਕਦਮ

ਛੱਤਰਪਤੀ ਸੰਭਾਜੀਨਗਰ : ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਵੈਜਾਪੁਰ ਤਾਲੁਕਾ ਅਧੀਨ ਪੈਂਦੇ ਪਿੰਡ ਖੰਡਾਲਾ ਵਿੱਚ ਨੀਟ (NEET) ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਇੱਕ 19 ਸਾਲਾ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੂਰਜ ਸੁਭਾਸ਼ ਸ਼ਿੰਦੇ ਵਜੋਂ ਹੋਈ ਹੈ। ਪੁਲਸ ਦੀ ਮੁਢਲੀ ਜਾਂਚ ਅਨੁਸਾਰ, ਉਹ ਨੀਟ ਦੀ ਪ੍ਰੀਖਿਆ ਵਿੱਚ ਘੱਟ ਨੰਬਰ ਆਉਣ ਕਾਰਨ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ।

ਸੂਰਜ ਘਰ ਵਿੱਚ ਰਹਿ ਕੇ ਹੀ ਇਸ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਦੋ ਲਾਈਨਾਂ ਦਾ ਇੱਕ ਸੁਸਾਈਡ ਨੋਟ ਵੀ ਲਿਖਿਆ। ਇਸ ਭਾਵੁਕ ਪੱਤਰ ਵਿੱਚ ਉਸ ਨੇ ਆਪਣੇ ਮਾਤਾ-ਪਿਤਾ ਤੋਂ ਮੁਆਫ਼ੀ ਮੰਗਦਿਆਂ ਲਿਖਿਆ, "ਸੌਰੀ ਆਈ (ਮਾਂ) ਅਤੇ ਅੱਪਾ (ਪਿਤਾ), ਅਗਲੇ ਜਨਮ ਵਿੱਚ ਤੁਹਾਡੇ ਲਈ ਡਾਕਟਰ ਬਣਾਂਗਾ। ਆਪਣਾ ਖ਼ਿਆਲ ਰੱਖਣਾ ਅਤੇ ਖੁਸ਼ ਰਹਿਣਾ।"

ਮਿਲੀ ਜਾਣਕਾਰੀ ਅਨੁਸਾਰ, ਘਟਨਾ ਦੇ ਸਮੇਂ ਪਰਿਵਾਰਕ ਮੈਂਬਰ ਪਿੰਡ ਦੇ ਇੱਕ ਪ੍ਰੋਗਰਾਮ ਵਿੱਚ ਗਏ ਹੋਏ ਸਨ। ਬੁੱਧਵਾਰ ਦੁਪਹਿਰ ਕਰੀਬ 2 ਵਜੇ ਜਦੋਂ ਪਰਿਵਾਰ ਵਾਲੇ ਘਰ ਪਰਤੇ, ਤਾਂ ਉਨ੍ਹਾਂ ਨੇ ਸੂਰਜ ਨੂੰ ਫ਼ੋਨ ਕੀਤਾ ਪਰ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਜਦੋਂ ਸੂਰਜ ਦੀ ਛੋਟੀ ਭੈਣ ਉੱਪਰਲੇ ਕਮਰੇ ਵਿੱਚ ਗਈ, ਤਾਂ ਉਸ ਨੇ ਉਸ ਨੂੰ ਫੰਦੇ ਨਾਲ ਲਟਕਦਾ ਦੇਖਿਆ। ਭੈਣ ਦੇ ਚੀਕਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਕਮਰੇ ਵੱਲ ਭੱਜੇ ਅਤੇ ਸੂਰਜ ਨੂੰ ਤੁਰੰਤ ਵੈਜਾਪੁਰ ਉਪ-ਜ਼ਿਲ੍ਹਾ ਹਸਪਤਾਲ ਲੈ ਕੇ ਗਏ, ਪਰ ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵੈਜਾਪੁਰ ਪੁਲਸ ਸਟੇਸ਼ਨ ਵਿੱਚ ਫਿਲਹਾਲ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।


author

Inder Prajapati

Content Editor

Related News