ਜਾਮੀਆ ਫਾਇਰਿੰਗ ''ਚ ਜ਼ਖਮੀ ਹੋਏ ਵਿਦਿਆਰਥੀ ਨੂੰ ਏਮਜ਼ ਤੋਂ ਮਿਲੀ ਛੁੱਟੀ

Friday, Jan 31, 2020 - 01:32 PM (IST)

ਜਾਮੀਆ ਫਾਇਰਿੰਗ ''ਚ ਜ਼ਖਮੀ ਹੋਏ ਵਿਦਿਆਰਥੀ ਨੂੰ ਏਮਜ਼ ਤੋਂ ਮਿਲੀ ਛੁੱਟੀ

ਨਵੀਂ ਦਿੱਲੀ—ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਖਿਲਾਫ ਜਾਮੀਆ ਮਿਲੀਆ ਇਸਲਾਮੀਆਂ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਏ ਜਾਣ ਦੀ ਘਟਨਾ 'ਚ ਜ਼ਖਮੀ ਹੋਏ ਵਿਦਿਆਰਥੀ ਸ਼ਾਦਾਬ ਫਾਰੂਕ ਨੂੰ ਅੱਜ ਭਾਵ ਸ਼ੁੱਕਰਵਾਰ ਸਵੇਰੇ ਏਮਜ਼ ਤੋਂ ਛੁੱਟੀ ਮਿਲ ਗਈ ਹੈ। ਜਾਮੀਆ 'ਚ ਮਾਸ ਮੀਡੀਆ ਦੇ ਵਿਦਿਆਰਥੀ ਅਤੇ ਫਾਰੂਕ ਦੇ ਦੋਸਤ ਅਲ ਅਮੀਨ ਨੇ ਦੱਸਿਆ ਹੈ ਕਿ ਸਵੇਰੇ 8 ਵਜੇ ਉਸ ਨੂੰ ਛੁੱਟੀ ਦੇ ਦਿੱਤੀ ਗਈ। ਉਸ ਨੇ ਇਹ ਵੀ ਦੱਸਿਆ ਹੈ ਕਿ ਹਸਪਤਾਲ 'ਚ ਫਾਰੂਕ ਦੀ ਸਰਜਰੀ ਹੋਈ।

PunjabKesari

ਦੱਸਣਯੋਗ ਹੈ ਕਿ ਜਾਮੀਆ ਨਗਰ 'ਚ ਵੀਰਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਸੀ। ਜਦੋਂ ਇਕ ਸ਼ਖਸ ਨੇ ਸੀ.ਏ.ਏ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਸਮੂਹ 'ਤੇ ਗੋਲੀ ਚਲਾ ਦਿੱਤੀ ਸੀ। ਇਸ ਘਟਨਾ 'ਚ ਮਾਸ ਮੀਡੀਆ ਦਾ ਵਿਦਿਆਰਥੀ ਫਾਰੂਕ ਜ਼ਖਮੀ ਹੋ ਗਿਆ। ਗੋਲੀ ਚਲਾਉਣ ਵਾਲਾ ਸ਼ਖਸ ਇਲਾਕੇ 'ਚ ਭਾਰੀ ਪੁਲਸ ਬਲ ਤਾਇਨਾਤ ਹੋਣ ਦੇ ਬਾਵਜੂਦ ਪਿਸਤੌਲ ਲਹਿਰਾਉਂਦਾ ਹੋਇਆ ਪਿੱਛੇ ਹਟ ਰਿਹਾ ਸੀ। ਇਸ ਦੌਰਾਨ ਸ਼ਖਸ ਵੱਲੋਂ ਚਲਾਈ ਗਈ ਗੋਲੀ ਫਾਰੂਕ ਦੇ ਖੱਬੇ ਹੱਥ 'ਚ ਲੱਗੀ ਸੀ ਅਤੇ ਉਸ ਨੂੰ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ।


author

Iqbalkaur

Content Editor

Related News