ਆਫਤ ਪ੍ਰਬੰਧਨ ਦੀ ਟ੍ਰੇੇਨਿੰਗ ਦੌਰਾਨ ਟ੍ਰੇਨਰ ਨੇ ਦਿੱਤਾ ਦੂਜੀ ਮੰਜ਼ਲ ਤੋਂ ਧੱਕਾ, ਵਿਦਿਆਰਥਣ ਦੀ ਮੌਤ

Friday, Jul 13, 2018 - 11:32 AM (IST)

ਕੋਇੰਬਟੂਰ— ਤਾਮਿਲਨਾਡੂ ਦੇ ਕੋਇੰਬਟੂਰ 'ਚ ਆਫਤ ਪ੍ਰਬੰਧਨ ਦੀ ਟ੍ਰੇਨਿੰਗ ਦੌਰਾਨ ਟ੍ਰੇਨਰ ਦੀ ਲਾਪਰਵਾਹੀ ਕਾਰਨ ਟ੍ਰੇਨਿੰਗ ਲੈ ਰਹੀ 19 ਸਾਲਾ ਇਕ ਲੜਕੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਟ੍ਰੇਨਰ ਨੇ ਲੜਕੀ ਨੂੰ ਦੂਜੀ ਮੰਜ਼ਲ ਤੋਂ ਧੱਕਾ ਦੇ ਦਿੱਤਾ ਅਤੇ ਹੇਠਾਂ ਡਿੱਗਦੇ ਹੀ ਲੜਕੀ ਨੇ ਦਮ ਤੌੜ ਦਿੱਤਾ। ਦਹਿਲਾ ਦੇਣ ਵਾਲੀ ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਟ੍ਰੇਨਰ ਅਰੁਮਰਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੇ ਦੱਸਿਆ ਕਿ ਘਟਨਾ ਵੀਰਵਾਰ ਇਕ ਪ੍ਰਾਈਵੇਟ ਕਾਲਜ 'ਚ ਵਾਪਰੀ। ਜਾਣਕਾਰੀ ਮੁਤਾਬਕ 19 ਸਾਲਾ ਲੋਗੇਸ਼ਵਰੀ ਕੋਇੰਬਟੂਰ ਦੇ ਬਾਹਰੀ ਇਲਾਕੇ 'ਚ ਸਥਿਤ ਨਾਗਮੱਲ ਕਾਲਜ ਆਫ ਆਰਟਸ ਐਂਡ ਸਾਇੰਸ ਤੋਂ ਬੀ.ਬੀ.ਏ ਦਾ ਕੋਰਸ ਕਰ ਰਹੀ ਸੀ। ਅਲੰਦੁਰਈ ਪਿੰਡ ਦੀ ਰਹਿਣ ਵਾਲੀ ਲੋਗੇਸ਼ਵਰੀ ਦੀ ਟ੍ਰੇਨਰ ਦੀ ਲਾਪਰਵਾਹੀ ਕਾਰਨ ਹੋਈ ਮੌਤ ਨੂੰ ਲੈ ਕੇ ਪੁਲਸ ਹੁਣ ਕਾਲਸ ਅਥਾਰਿਟੀਜ਼ ਅਤੇ ਪ੍ਰਿੰਸੀਪਲ ਤੋਂ ਪੁੱਛਗਿਛ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਕਾਲਜ ਦੇ ਲਗਭਗ 20 ਵਿਦਿਆਰਥੀਆਂ ਨੂੰ ਆਫਤ ਪ੍ਰਬੰਧਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ।


Related News