ਬਲਰਾਮਪੁਰ ਦੇ ਮਦਰੱਸੇ ’ਚ ਵਿਦਿਆਰਥੀ ਦੀ ਲਾਸ਼ ਮਿਲੀ
Saturday, Aug 03, 2024 - 12:59 AM (IST)
ਬਲਰਾਮਪੁਰ (ਯੂ. ਪੀ.), (ਭਾਸ਼ਾ)- ਬਲਰਾਮਪੁਰ ਜ਼ਿਲੇ ਦੇ ਤੁਲਸੀਪੁਰ ਥਾਣੇ ਅਧੀਨ ਪੈਂਦੇ ਇਕ ਮਦਰੱਸੇ ’ਚ ਸ਼ੁੱਕਰਵਾਰ ਨੂੰ ਇਕ ਵਿਦਿਆਰਥੀ ਦੀ ਲਾਸ਼ ਬੋਰਡਿੰਗ ’ਚੋਂ ਮਿਲੀ। ਲਾਸ਼ ’ਤੇ ਚਾਕੂਆਂ ਦੇ ਵਾਰ ਦੇ ਡੂੰਘੇ ਨਿਸ਼ਾਨ ਮਿਲੇ ਹਨ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਬਲਰਾਮਪੁਰ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਵਿਕਾਸ ਕੁਮਾਰ ਨੇ ਦੱਸਿਆ ਕਿ ਤੁਲਸੀਪੁਰ ਥਾਣੇ ਅਧੀਨ ਪੈਂਦੇ ਮਦਰੱਸੇ ਨਈਮੀਆ ਅਰਬੀ ਕਾਲਜ ’ਚ ਆਯਾਨ ਨਾਂ ਦੇ ਵਿਦਿਆਰਥੀ ਦੀ ਲਾਸ਼ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਸਰੀਰ ’ਤੇ ਚਾਕੂਆਂ ਨਾਲ ਵਾਰ ਦੇ ਡੂੰਘੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਭਗਵਾਨਪੁਰ ਪਿੰਡ ਦਾ ਨਿਵਾਸੀ ਆਯਾਨ, ਮਦਰੱਸੇ ’ਚ ਪੜ੍ਹਦਾ ਅਤੇ ਉੱਥੇ ਹੀ ਬੋਰਡਿੰਗ ’ਚ ਰਹਿੰਦਾ ਸੀ।