ਸਕੂਲ ਜਾਂਦਿਆਂ ਗਟਰ ਵਿਚ ਡਿੱਗ ਗਿਆ 8 ਸਾਲਾ ਬੱਚਾ! ਮਾਪਿਆਂ ਦਾ ਨਿਕਲਿਆ ਤ੍ਰਾਹ (ਵੀਡੀਓ)

Saturday, Aug 03, 2024 - 10:03 AM (IST)

ਨੈਸ਼ਨਲ ਡੈਸਕ: ਸਵੇਰੇ-ਸਵੇਰੇ ਸਕੂਲ ਜਾ ਰਹੇ 8 ਸਾਲਾ ਬੱਚੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਤੇ ਉਹ ਸਕੂਲ ਦੇ ਸਾਹਮਣੇ ਇਕ ਗਟਰ ਵਿਚ ਜਾ ਡਿੱਗਿਆ, ਜਿਸ ਨੂੰ ਗੱਤੇ ਨਾਲ ਢਕਿਆ ਹੋਇਆ ਸੀ। ਬੱਚੇ ਦੀ ਪਛਾਣ ਜਸਮੀਤ ਸਿੰਘ ਵਜੋਂ ਹੋਈ ਹੈ, ਜੋ ਰਾਸ਼ਟਰੀ ਰਾਜਧਾਨੀ ਵਿਚ ਦੱਖਣੀ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਇਕ ਗਟਰ ਵਿਚ ਡਿੱਗ ਗਿਆ ਸੀ। ਉਸ ਨੂੰ ਤੁਰੰਤ ਲੋਕਾਂ ਦੀ ਮਦਦ ਨਾਲ ਬਚਾ ਲਿਆ ਗਿਆ ਤੇ ਉਸ ਨੂੰ ਕਿਸੇ ਕਿਸਮ ਦੀ ਸੱਟ ਨਹੀਂ ਲੱਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਥਾਣੇਦਾਰ ਖ਼ਿਲਾਫ਼ ਦਰਜ ਹੋਇਆ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ

ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਿਫੈਂਸ ਕਾਲੋਨੀ ਖੇਤਰ 'ਚ ਗੱਤੇ ਨਾਲ ਢਕੇ ਮੈਨਹੋਲ 'ਚ ਡਿੱਗਣ ਤੋਂ ਬਾਅਦ 8 ਸਾਲਾ ਲੜਕੇ ਨੂੰ ਬਚਾ ਲਿਆ ਗਿਆ। ਜਾਣਕਾਰੀ ਮੁਤਾਬਕ ਬੱਚੇ ਦੇ ਮਾਪੇ ਅਤੇ ਉਸ ਦੀ ਛੋਟੀ ਭੈਣ ਉਸ ਨੂੰ ਸਕੂਲ ਛੱਡਣ ਜਾ ਰਹੇ ਸਨ। ਬੱਚੇ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਗਟਰ ਦਾ ਢੱਕਣ ਟੁੱਟਿਆ ਹੋਇਆ ਸੀ ਤੇ ਉਸ ਨੂੰ ਗੱਤੇ ਨਾਲ ਢੱਕਿਆ ਹੋਇਆ ਸੀ। ਬੱਚੇ ਦਾ ਪੈਰ ਉਸ ਗੱਤੇ 'ਤੇ ਪਿਆ ਤੇ ਉਹ ਗਟਰ ਵਿਚ ਜਾ ਡਿੱਗਿਆ। ਬੱਚੇ ਦੀ ਮਾਂ ਨੇ ਉਸ ਦਾ ਹੱਥ ਫੜ੍ਹ ਲਿਆ ਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢ ਲਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਖਡੂਰ ਸਾਹਿਬ 'ਚ ਵੱਡੀ ਵਾਰਦਾਤ! ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਬੱਚੇ ਦੇ ਪਿਤਾ ਨੇ ਦੱਸਿਆ ਕਿ ਜਸਮੀਤ ਸਿੰਘ ਨੂੰ ਤੁਰੰਤ AIIMS ਵਿਖੇ ਲਿਜਾਇਆ ਗਿਆ ਤੇ ਉਸ ਦਾ ਇਲਾਜ ਕੀਤਾ ਗਿਆ। ਜਿੱਥੇ 7-8 ਘੰਟੇ ਉਸ ਦਾ ਇਲਾਜ ਚੱਲਿਆ। ਬੱਚਾ ਰਾਤ ਨੂੰ ਵੀ ਡਰ ਦੇ ਮਾਰੇ  2-3 ਵਾਰ ਉੱਠ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਢੱਕਣ ਦੀ ਬਜਾਏ ਗੱਤੇ ਨਾਲ ਸੀਵਰੇਜ ਨੂੰ ਢਕਣਾ ਮੇਰੇ ਬੱਚੇ ਦੇ ਨਾਲ-ਨਾਲ ਬਾਕੀਆਂ ਦੇ ਬੱਚੇ ਲਈ ਵੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News