ਹੋਲੀ ਦਾ ਰੰਗ ਉਤਾਰਦਿਆਂ ਜਾਨ ਗੁਆ ਬੈਠਾ ਇੰਜੀਨੀਅਰਿੰਗ ਦਾ ਵਿਦਿਆਰਥੀ, ਪੜ੍ਹੋ ਪੂਰੀ ਘਟਨਾ
Wednesday, Mar 08, 2023 - 02:31 AM (IST)
ਪੁਣੇ (ਭਾਸ਼ਾ): ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਆਪਣੇ ਦੋਸਤਾਂ ਨਾਲ ਹੋਲੀ ਖੇਡਣ ਤੋਂ ਬਾਅਦ ਇਕ 21 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਰੰਗ ਸਾਫ਼ ਕਰਨ ਲਈ ਨਦੀ ਵਿਚ ਗਿਆ ਤੇ ਉੱਥੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਧੀ ਨੇ ਵਧਾਇਆ ਮਾਣ, Airforce 'ਚ ਇਹ ਮੁਕਾਮ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਅਫ਼ਸਰ
ਅਧਿਕਾਰੀ ਨੇ ਦੱਸਿਆ ਕਿ ਜਲਗਾਂਵ ਵਾਸੀ ਜੈਦੀਪ ਪਾਟਿਲ ਤਲੇਗਾਂਵ ਦਾਭਾਡੇ ਦੇ ਡੀ.ਵਾਈ. ਪਾਟਿਲ ਇੰਜੀਨੀਅਰਿੰਗ ਕਾਲਜ ਵਿਚ ਤੀਜੇ ਸਾਲ ਦਾ ਵਿਦਿਆਰਥੀ ਹੈ ਤੇ 10 ਹੋਰ ਦੋਸਤਾਂ ਦੇ ਨਾਲ ਤਿਉਹਾਰ ਮਨਾਉਣ ਤੋਂ ਬਾਅਦ ਰੰਗ ਧੋਣ ਲਈ ਨੇੜਲੀ ਇੰਦ੍ਰਾਇਣੀ ਨਦੀ ਵਿਚ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਅੱਤਵਾਦੀ-ਗੈਂਗਸਟਰ ਗੱਠਜੋੜ 'ਤੇ NIA ਨੇ ਮਾਰੀ ਇਕ ਹੋਰ ਸੱਟ; ਰਿੰਦਾ, ਬਿਸ਼ਨੋਈ ਤੇ ਬੰਬੀਹਾ ਗਰੁੱਪ ਖ਼ਿਲਾਫ਼ ਐਕਸ਼ਨ
ਤਾਲੇਗਾਂਵ ਐੱਮ.ਆਈ.ਡੀ.ਸੀ. ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ, "ਉਸ ਦੇ ਦੋਸਤ ਨਦੀ ਦੇ ਕੰਢੇ 'ਤੇ ਸੀ, ਉੱਥੇ ਹੀ ਪਾਟਿਲ ਡੂੰਘੇ ਪਾਣੀ ਵਿਚ ਚਲਾ ਗਿਆ ਤੇ ਆਪਣਾ ਸੰਤੁਲਨ ਗੁਆ ਬੈਠਾ। ਉਸ ਦੇ ਦੋਸਤਾਂ ਨੇ ਸ਼ੋਰ ਮਚਾਇਆ, ਜਿਸ ਤੋਂ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਦੁਪਹਿਰ ਤਕਰੀਬਨ ਢਾਈ ਵਜੇ ਉਸ ਦੀ ਲਾਸ਼ ਬਾਹਰ ਕੱਢੀ ਗਈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।