ਯਮੁਨਾ ਨਦੀ ''ਚ ਨਹਾਉਂਦੇ ਸਮੇਂ ਵਿਦਿਆਰਥੀ ਦੀ ਮੌਤ, ਘਰੋਂ ਗਿਆ ਸੀ ਸਕੂਲ
Saturday, Nov 30, 2024 - 03:41 PM (IST)
ਅੰਬਾਲਾ- ਹਰਿਆਣਾ ਦੇ ਅੰਬਾਲਾ ਦਾ 18 ਸਾਲਾ ਵਿਦਿਆਰਥੀ ਮੋਹਿਤ ਜੋ ਆਪਣੇ ਦੋਸਤਾਂ ਨਾਲ ਮਿਰਜ਼ਾਪੁਰ ਦੇ ਖਾਰਾ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਨੇੜੇ ਯਮੁਨਾ ਨਦੀ 'ਚ ਨਹਾਉਂਦੇ ਸਮੇਂ ਡੁੱਬ ਗਿਆ ਸੀ, ਉਸ ਦੀ ਲਾਸ਼ ਤਿੰਨ ਦਿਨ ਬਾਅਦ ਮਿਲੀ।
ਦੱਸ ਦੇਈਏ ਕਿ ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਇਕ ਸਕੂਲ 'ਚ ਪੜ੍ਹਨ ਵਾਲਾ ਵਿਦਿਆਰਥੀ ਮੋਹਿਤ ਪੁੱਤਰ ਮੁੰਨੀ ਲਾਲ ਉਮਰ 18 ਸਾਲ ਆਪਣੇ ਹੋਰ ਦੋਸਤਾਂ ਨਾਲ ਚਾਰ ਦਿਨ ਪਹਿਲਾਂ ਘਰ ਤੋਂ ਸਕੂਲ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ। ਜੋ ਆਪਣੇ ਦੋਸਤਾਂ ਨਾਲ ਘੁੰਮਦੇ ਹੋਏ ਪਹਿਲਾਂ ਮਿਰਜ਼ਾਪੁਰ ਥਾਣਾ ਖੇਤਰ ਦੇ ਖਾਰਾ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਦੇ ਉੱਪਰ ਸਥਿਤ ਪੰਚ ਮੁਖੀ ਮਹਾਦੇਵ ਮੰਦਰ ਪਹੁੰਚਿਆ ਅਤੇ ਮੰਦਰ ਦਰਸ਼ਨ ਕਰਨ ਮਗਰੋਂ ਨਹਾਉਣ ਲਈ ਯਮੁਨਾ ਨਦੀ ਵਿਚ ਪਹੁੰਚਿਆ ਸੀ, ਜਿੱਥੇ ਡੂੰਘੇ ਪਾਣੀ 'ਚ ਉਹ ਡੁੱਬ ਗਿਆ।
ਸ਼ੁੱਕਰਵਾਰ ਨੂੰ ਹਥਨੀਕੁੰਡ ਬੈਰਾਜ ਤੋਂ ਕੁਝ ਦੂਰੀ 'ਤੇ ਹਰਿਆਣਾ ਸਰਹੱਦ 'ਤੇ ਯਮੁਨਾ ਨਦੀ 'ਚ ਡੁੱਬੇ ਵਿਦਿਆਰਥੀ ਦੀ ਲਾਸ਼ ਦੇਖੀ ਗਈ। ਸੂਚਨਾ ਮਿਲਣ 'ਤੇ ਯੂ.ਪੀ ਅਤੇ ਹਰਿਆਣਾ ਪੁਲਸ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪਾਣੀ 'ਚੋਂ ਬਾਹਰ ਕੱਢਿਆ। ਮਾਮਲਾ ਹਰਿਆਣਾ ਦੀ ਹੱਦ ਨਾਲ ਸਬੰਧਤ ਹੋਣ ਕਾਰਨ ਹਰਿਆਣਾ ਪੁਲਸ ਕਾਨੂੰਨੀ ਕਾਰਵਾਈਆਂ ਨੂੰ ਪੂਰਾ ਕਰਨ ਵਿਚ ਲੱਗੀ ਹੋਈ ਹੈ। ਥਾਣਾ ਸਦਰ ਦੇ ਇੰਚਾਰਜ ਬੀਨੂੰ ਚੌਧਰੀ ਨੇ ਦੱਸਿਆ ਕਿ ਲਾਸ਼ ਹਰਿਆਣਾ ਦੀ ਹੱਦ 'ਤੇ ਮਿਲੀ ਹੈ। ਇਸ ਲਈ ਪੋਸਟਮਾਰਟਮ ਆਦਿ ਦੀ ਸਾਰੀ ਕਾਰਵਾਈ ਹਰਿਆਣਾ ਪੁਲਸ ਵੱਲੋਂ ਕੀਤੀ ਜਾਵੇਗੀ।