‘ਸਟ੍ਰੋਕ’ ਭਾਰਤ ’ਚ ਮੌਤ ਦਾ ਦੂਜਾ ਸਭ ਤੋਂ ਆਮ ਕਾਰਨ, ਹਰ 4 ਮਿੰਟ ’ਚ ਲੈਂਦਾ ਹੈ ਇਕ ਜਾਨ
Friday, Mar 10, 2023 - 11:03 AM (IST)
ਨਵੀਂ ਦਿੱਲੀ (ਅਨਸ)- ਏਮਜ਼ ਦੇ ਨਿਊਰੋਲਾਜਿਸਟ ਐੱਮ. ਵੀ. ਪਦਮਾ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਸਟ੍ਰੋਕ ਭਾਰਤ ਵਿਚ ਮੌਤ ਦਾ ਦੂਜਾ ਸਭ ਤੋਂ ਆਮ ਕਾਰਨ ਹੈ ਅਤੇ ਦੇਸ਼ ਵਿਚ ਹਰ 4 ਮਿੰਟ ਵਿਚ ਇਸ ਨਾਲ ਇਕ ਵਿਅਕਤੀ ਦੀ ਮੌਤ ਹੁੰਦੀ ਹੈ। ਉਨ੍ਹਾਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਸਰ ਗੰਗਾਰਾਮ ਹਸਪਤਾਲ ’ਚ ਆਯੋਜਿਤ ਪ੍ਰੋਗਰਾਮ ਵਿਚ ਕਿਹਾ ਕਿ ਸਟ੍ਰੋਕ ਦੇ 68.6 ਫੀਸਦੀ ਮਾਮਲੇ ਅਤੇ ਇਸ ਨਾਲ ਮੌਤ ਦੇ 70.9 ਫੀਸਦੀ ਮਾਮਲੇ ਭਾਰਤ ਵਿਚ ਸਾਹਮਣੇ ਆਉਂਦੇ ਹਨ।
ਇਹ ਵੀ ਪੜ੍ਹੋ : ਜਾਮ ’ਚ ਫਸੀ ਕਾਰ ਤਾਂ ਮੌਕਾ ਵੇਖ ਦੌੜਿਆ ਲਾੜਾ, ਪਿੱਛੇ ਦੌੜਦੀ ਰਹੀ ਲਾੜੀ
ਉਨ੍ਹਾਂ ਕਿਹਾ ਕਿ ਜਦੋਂ ਦਿਮਾਗ ’ਚ ਖੂਨ ਦੀ ਕੋਈ ਨਸ ਫਟ ਜਾਂਦੀ ਹੈ ਅਤੇ ਉਸ ਵਿਚੋਂ ਖੂਨ ਵਗਣ ਲੱਗਦਾ ਹੈ ਜਾਂ ਦਿਮਾਗ ਨੂੰ ਖੂਨ ਦੀ ਸਪਲਾਈ ਵਿਚ ਰੁਕਾਵਟ ਆਉਂਦੀ ਹੈ ਤਾਂ ਸਟ੍ਰੋਕ ਦੀ ਸਮੱਸਿਆ ਹੁੰਦੀ ਹੈ। ਭਾਰਤ ਵਿਚ ਹਰ ਸਾਲ ਸਟ੍ਰੋਕ ਦੇ ਲਗਭਗ 1 ਲੱਖ 85 ਹਜ਼ਾਰ ਮਾਮਲੇ ਦੇਖੇ ਜਾਂਦੇ ਹਨ ਅਤੇ ਹਰ ਸੈਕੰਡ ’ਚ ਇਕ ਮਾਮਲਾ ਸਾਹਮਣੇ ਆਉਂਦਾ ਹੈ। ਇਹ ਅੰਕੜੇ ਭਾਰਤ ਲਈ ਹੈਰਾਨੀਜਨਕ ਹਨ। ਇਸ ਦੇ ਬਾਵਜੂਦ ਕਈ ਭਾਰਤੀ ਹਸਪਤਾਲਾਂ ’ਚ ਸਟ੍ਰੋਕ ਦੇ ਮਰੀਜ਼ਾਂ ਦਾ ਜਲਦ ਤੇ ਬਿਹਤਰ ਢੰਗ ਨਾਲ ਇਲਾਜ ਕਰਨ ਲਈ ਜ਼ਰੂਰੀ ਬੁਨਿਆਦੀ ਢਾਂਚੇ ਤੇ ਸਾਧਨਾਂ ਦੀ ਕਮੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ