ਕੁੱਤਾ ਬਣਿਆ ਮਸੀਹਾ ! ਆਪਣੀ ਜਾਨ ਗੁਆ ਕੇ 30 ਜਵਾਕਾਂ ਨੂੰ ਦਿੱਤੀ ''ਜ਼ਿੰਦਗੀ''
Tuesday, Apr 28, 2026 - 12:53 PM (IST)
ਮਯੂਰਭੰਜ- ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਤੋਂ ਦਿਲ ਛੂਹ ਲੈਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਅਵਾਰਾ ਕੁੱਤੇ 'ਕਾਲੀ' ਨੇ ਆਪਣੀ ਜਾਨ ਦੇ ਕੇ ਕਰੀਬ 30 ਬੱਚਿਆਂ ਨੂੰ ਇਕ ਜ਼ਹਿਰੀਲੇ ਸੱਪ ਤੋਂ ਬਚਾ ਲਿਆ। ਇਹ ਘਟਨਾ ਮਯੂਰਭੰਜ ਜ਼ਿਲ੍ਹੇ ਦੇ ਧਿਰਾਕੁਲਾ ਪਿੰਡ ਦੀ ਹੈ, ਜਿੱਥੇ ਕਿੰਡਰਗਾਰਟਨ 'ਚ ਛੋਟੇ-ਛੋਟੇ ਬੱਚੇ ਖੇਡ ਰਹੇ ਸਨ, ਉਦੋਂ ਇਕ ਜ਼ਹਿਰੀਲਾ ਸੱਪ ਹੌਲੀ-ਹੌਲੀ ਰੇਂਗਦਾ ਹੋਇਆ ਸਕੂਲ ਕੰਪਲੈਸ ਵੱਲ ਵਧਣ ਲੱਗਾ। ਬੱਚਿਆਂ ਨੂੰ ਇਸ ਖ਼ਤਰੇ ਦਾ ਅੰਦਾਜਾ ਵੀ ਨਹੀਂ ਸੀ ਪਰ ਕਾਲੀ ਨੇ ਜਿਵੇਂ ਹੀ ਸੱਪ ਨੂੰ ਦੇਖਿਆ, ਤੁਰੰਤ ਉਸ ਦੇ ਸਾਹਮਣੇ ਡਟ ਗਿਆ। ਪਿੰਡ ਵਾਸੀਆਂ ਅਨੁਸਾਰ, ਕਾਲੀ ਨੇ ਬਿਨਾਂ ਕਿਸੇ ਡਰ ਦੇ ਸੱਪ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੱਚਿਆਂ ਤੱਕ ਪਹੁੰਚਣ ਤੋਂ ਰੋਕ ਦਿੱਤਾ।
#WATCH | Mayurbhanj, Odisha: In an incident, Kali, a stray dog, saved the lives of 30 kindergarten children from a venomous cobra in Dhirakula village, Mayurbhanj district. Kali lunged at the snake, successfully killing it, but sustained fatal bites. The community honoured Kali… pic.twitter.com/QhxtooW9G6
— ANI (@ANI) April 24, 2026
ਇਸ ਦੌਰਾਨ ਸੱਪ ਨੇ ਕਈ ਵਾਰ ਕਾਲੀ ਨੂੰ ਡੰਗ ਮਾਰਿਆ, ਖ਼ਾਸ ਕਰ ਕੇ ਉਸ ਦੇ ਚਿਹਰੇ ਅਤੇ ਮੂੰਹ 'ਤੇ ਗੰਭੀਰ ਜ਼ਖ਼ਮ ਹੋ ਗਏ। ਇਸ ਦੇ ਬਾਵਜਦ ਕਾਲੀ ਪਿੱਛੇ ਨਹੀਂ ਹਟਿਆ ਅਤੇ ਲਗਾਤਾਰ ਸੱਪ ਨਾਲ ਲੜਦਾ ਰਿਹਾ। ਆਖ਼ਰਕਾਰ ਸੱਪ ਨੂੰ ਮਾਰ ਸੁੱਟਿਆ ਗਿਆ ਪਰ ਉਦੋਂ ਤੱਕ ਜ਼ਹਿਰ ਕਾਲੀ ਦੇ ਸਰੀਰ 'ਚ ਫੈਲ ਚੁੱਕਿਆ ਸੀ। ਲੜਾਈ ਖ਼ਤਮ ਹੋਣ ਦੇ ਕੁਝ ਹੀ ਸਮੇਂ ਬਾਅਦ ਕਾਲੀ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦੀ ਇਸ ਬਹਾਦਰੀ ਨੇ ਪੂਰੇ ਪਿੰਡ ਨੂੰ ਭਾਵੁਕ ਕਰ ਦਿੱਤਾ। ਜਿਹੜੇ ਬੱਚਿਆਂ ਦੀ ਉਸ ਨੇ ਜਾਨ ਬਚਾਈ, ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਕਾਲੀ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ। ਪਿੰਡ ਵਾਲਿਆਂ ਨੇ ਕਾਲੀ ਨੂੰ ਇਕ ਸਾਧਾਰਨ ਅਵਾਰਾ ਕੁੱਤਾ ਨਹੀਂ ਸਗੋਂ ਆਪਣੇ ਰੱਖਿਅਕ ਵਜੋਂ ਸਨਮਾਨ ਦਿੱਤਾ। ਉਸ ਦੇ ਅੰਤਿਮ ਸੰਸਕਾਰ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ। ਕਾਲੀ ਦੀ ਲਾਸ਼ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਚਿੱਟੇ ਕੱਪੜੇ 'ਚ ਲਪੇਟ ਕੇ ਪੂਰੇ ਪਿੰਡ 'ਚ ਸਨਮਾਨਪੂਰਵਕ ਅੰਤਿਮ ਯਾਤਰਾ ਕੱਢੀ ਗਈ। ਸਥਾਨਕ ਵਾਸੀ ਰਮੇਸ਼ ਪ੍ਰਸੂਟੀ ਨੇ ਦੱਸਿਆ ਕਿ ਕਾਲੀ ਹਮੇਸ਼ਾ ਤੋਂ ਇਲਾਕੇ 'ਚ ਰਹਿੰਦਾ ਸੀ ਅਤੇ ਉਸ ਦੀ ਬਹਾਦਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
