ਤੇਜ਼ ਤੂਫ਼ਾਨ-ਮੀਂਹ ਨੇ ਮਚਾਈ ਤਬਾਹੀ : 7 ਲੋਕਾਂ ਦੀ ਮੌਤ, ਘਰਾਂ ''ਚ ਪਿਆ ਚੀਕ-ਚਿਹਾੜਾ

Tuesday, Jun 03, 2025 - 10:55 AM (IST)

ਤੇਜ਼ ਤੂਫ਼ਾਨ-ਮੀਂਹ ਨੇ ਮਚਾਈ ਤਬਾਹੀ : 7 ਲੋਕਾਂ ਦੀ ਮੌਤ, ਘਰਾਂ ''ਚ ਪਿਆ ਚੀਕ-ਚਿਹਾੜਾ

ਨੈਸ਼ਨਲ ਡੈਸਕ - ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਨੂੰ ਆਏ ਤੂਫ਼ਾਨ ਅਤੇ ਮੀਂਹ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਹਵਾ ਦੀ ਗਤੀ ਇੰਨੀ ਤੇਜ਼ ਸੀ ਕਿ ਕਈ ਦਰੱਖ਼ਤ ਅਤੇ ਕੰਧਾਂ ਡਿੱਗ ਗਈਆਂ, ਜਿਸ ਕਾਰਨ ਜ਼ਿਲ੍ਹੇ ਦੇ ਤਿੰਨ ਥਾਣਾ ਖੇਤਰਾਂ - ਲਕਦੀਨਬੀਘਾ, ਜੀਬੀ ਨਗਰ ਅਤੇ ਬਸੰਤਪੁਰ ਵਿੱਚ ਦੁਖਦਾਈ ਹਾਦਸੇ ਵਾਪਰਨ ਦੀ ਸੂਚਨਾ ਮਿਲੀ ਹੈ। ਇਨ੍ਹਾਂ ਘਟਨਾਵਾਂ ਵਿੱਚ ਦੋ ਔਰਤਾਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋ ਗਈ। ਇੱਕੋ ਸ਼ਾਮ ਆਈ ਇਸ ਕੁਦਰਤੀ ਆਫ਼ਤ ਕਾਰਨ ਪੂਰਾ ਜ਼ਿਲ੍ਹਾ ਦਹਿਸ਼ਤ ਅਤੇ ਸੋਗ ਵਿੱਚ ਹੈ।

ਸਾਵਧਾਨੀ ਵਰਤੋਂ, ਮਾਸਕ ਪਾਓ..., ਕੋਰੋਨਾ ਨੂੰ ਲੈ ਕੇ ਬਾਬਾ ਵੇਂਗਾ ਦੀ ਖ਼ਤਰਨਾਕ ਭਵਿੱਖਬਾਣੀ

ਲਕੜੀਂਬੀਗੰਜ ਵਿੱਚ ਤਿੰਨ ਦੁਖਦਾਈ ਮੌਤਾਂ
ਲਕੜੀਂਬੀਗੰਜ ਥਾਣਾ ਖੇਤਰ ਦੇ ਵਜੀਤਪੁਰ ਪਿੰਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਵੱਡਾ ਬੋਹੜ ਦਾ ਦਰੱਖ਼ਤ ਚੱਲਦੀ ਗੱਡੀ 'ਤੇ ਡਿੱਗ ਗਿਆ। ਇਸ ਭਿਆਨਕ ਹਾਦਸੇ ਵਿੱਚ ਭਗਵਾਨਪੁਰ ਥਾਣਾ ਖੇਤਰ ਦੇ ਬਰਕਾਗਾਓਂ ਦੇ ਰਹਿਣ ਵਾਲੇ ਯੂਸਫ਼ ਅਲੀ, ਜੋ ਗੱਡੀ ਵਿੱਚ ਸਵਾਰ ਸੀ, ਦੀ ਮੌਕੇ 'ਤੇ ਮੌਤ ਹੋ ਗਈ। ਇਸੇ ਥਾਣਾ ਖੇਤਰ ਦੇ ਲਖਨੌਰਾ ਪਿੰਡ ਵਿੱਚ 52 ਸਾਲਾ ਕਲਪਤੀ ਦੇਵੀ ਦੀ ਮੌਤ ਤੂਫਾਨ ਦੌਰਾਨ ਡਿੱਗੀ ਛੱਤ ਦੀ ਕੰਧ ਹੇਠ ਫਸਣ ਕਾਰਨ ਹੋ ਗਈ। ਉਹ ਪ੍ਰਭੂ ਮਾਂਝੀ ਦੀ ਪਤਨੀ ਸੀ। ਮਾਧੋਪੁਰ ਪਿੰਡ ਵਿੱਚ ਵੀ ਚੰਦਰਵੰਤੀ ਦੇਵੀ ਦੀ ਮੌਤ ਉਸ ਸਮੇਂ ਹੋਈ, ਜਦੋਂ ਇੱਕ ਦਰੱਖਤ ਉਸ ਉੱਤੇ ਡਿੱਗ ਪਿਆ।  

ਬਸੰਤਪੁਰ ਵਿੱਚ ਦੋ ਮੌਤਾਂ
ਬਸੰਤਪੁਰ ਥਾਣਾ ਖੇਤਰ ਦੇ ਬਸਵ ਪਿੰਡ ਵਿੱਚ ਅੰਬ ਦੇ ਦਰੱਖ਼ਤ ਦੇ ਡਿੱਗਣ ਨਾਲ 55 ਸਾਲਾ ਨੰਦ ਕਿਸ਼ੋਰ ਸਿੰਘ ਦੀ ਮੌਤ ਹੋ ਗਈ। ਉਹ ਸਵਰਗੀ ਰਾਮਜੀ ਸਿੰਘ ਦਾ ਪੁੱਤਰ ਸੀ। 58 ਸਾਲਾ ਅਲੀਮੁਨ ਬੇਗਮ, ਜੋ ਵਿਸ਼ਨਪੁਰਾ ਪਿੰਡ ਵਿੱਚ ਬੱਕਰੀਆਂ ਚਰਾਉਣ ਗਈ ਸੀ, ਇੱਕ ਮਹੂਆ ਦਰੱਖ਼ਤ ਹੇਠਾਂ ਦੱਬ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਹ ਹਜ਼ਰਤ ਅਲੀ ਦੀ ਪਤਨੀ ਸੀ।

ਜੀਬੀ ਨਗਰ ਵਿੱਚ ਵਾਪਰੀ ਦੁਖਦਾਈ ਘਟਨਾ
ਜੀਬੀ ਨਗਰ ਥਾਣਾ ਖੇਤਰ ਦੇ ਸਤਵਾਰ ਪਿੰਡ ਵਿੱਚ ਵੀ ਇੱਕ ਹੋਰ ਦੁਖਦਾਈ ਘਟਨਾ ਵਾਪਰੀ, ਜਦੋਂ ਤੂਫਾਨ ਦੌਰਾਨ ਇੱਕ ਦਰੱਖਤ ਇੱਕ ਪਲਾਨੀ (ਖੇਤ ਦੀ ਝੌਂਪੜੀ) 'ਤੇ ਡਿੱਗ ਪਿਆ। ਇਸ ਹਾਦਸੇ ਵਿੱਚ 75 ਸਾਲਾ ਸ਼੍ਰੀਰਾਮ ਪ੍ਰਸਾਦ ਦੀ ਮੌਤ ਹੋ ਗਈ। ਉਹ ਸਵਰਗੀ ਲਕਸ਼ਮਣ ਪ੍ਰਸਾਦ ਦਾ ਪੁੱਤਰ ਸੀ।

ਪੂਰਾ ਜ਼ਿਲ੍ਹਾ ਸਦਮੇ 'ਚ, ਪ੍ਰਸ਼ਾਸਨ ਸਰਗਰਮ 
ਇੱਕੋ ਸ਼ਾਮ ਸੱਤ ਲੋਕਾਂ ਦੀ ਮੌਤ ਹੋ ਜਾਣ ਨਾਲ ਪੂਰੇ ਇਲਾਕੇ ਵਿੱਚ ਚੀਕ-ਚਿਹਾੜਾ ਮਚ ਗਿਆ। ਪ੍ਰਭਾਵਿਤ ਪਰਿਵਾਰ ਸੋਗ ਵਿੱਚ ਡੁੱਬੇ ਹੋਏ ਹਨ ਅਤੇ ਪਿੰਡ ਵਿਚ ਰੌਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਸਾਰੇ ਘਟਨਾ ਸਥਾਨਾਂ 'ਤੇ ਰਾਹਤ ਅਤੇ ਸਹਾਇਤਾ ਕਾਰਜ ਸ਼ੁਰੂ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਤੇਜ਼ ਤੂਫ਼ਾਨਾਂ ਦੌਰਾਨ ਸੁਰੱਖਿਅਤ ਥਾਵਾਂ 'ਤੇ ਰਹਿਣ ਅਤੇ ਰੁੱਖਾਂ ਜਾਂ ਕੱਚੇ ਨਿਰਮਾਣਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਸ ਆਫ਼ਤ ਨੇ ਇੱਕ ਵਾਰ ਫਿਰ ਕੁਦਰਤੀ ਆਫ਼ਤਾਂ ਤੋਂ ਬਚਾਅ ਅਤੇ ਚੌਕਸੀ ਦੀ ਲੋੜ 'ਤੇ ਜ਼ੋਰ ਦਿੱਤਾ ਹੈ।


author

rajwinder kaur

Content Editor

Related News