ਭਾਰੀ ਮੀਂਹ ਨੇ ਮਚਾਈ ਤਬਾਹੀ, ਢਹਿ ਗਈਆਂ ਕੰਧਾਂ, ਜੜ੍ਹੋਂ ਪੁੱਟੇ ਗਏ ਕਈ ਦਰੱਖ਼ਤ

Tuesday, Jun 17, 2025 - 01:06 PM (IST)

ਭਾਰੀ ਮੀਂਹ ਨੇ ਮਚਾਈ ਤਬਾਹੀ, ਢਹਿ ਗਈਆਂ ਕੰਧਾਂ, ਜੜ੍ਹੋਂ ਪੁੱਟੇ ਗਏ ਕਈ ਦਰੱਖ਼ਤ

ਠਾਣੇ- ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ ਪਿਛਲੇ 24 ਘੰਟਿਆਂ 'ਚ ਭਾਰੀ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚਲੀਆਂ। ਇਸ ਦੌਰਾਨ ਅਧਿਕਾਰੀਆਂ ਨੂੰ ਦਰੱਖਤ ਡਿੱਗਣ ਨਾਲ ਕੰਧ ਡਿੱਗਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਠਾਣੇ ਨਗਰ ਨਿਗਮ (ਟੀਐੱਮਸੀ) ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤੜਵੀ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਸੋਮਵਾਰ ਸ਼ਾਮ ਨੂੰ ਭਾਰੀ ਮੀਂਹ ਕਾਰਨ ਨਵੀਂ ਮੁੰਬਈ ਦੇ ਵਾਸ਼ੀ 'ਚ ਇਕ ਵਪਾਰਕ ਕੰਪਲੈਕਸ ਦੀ ਕੰਧ ਡਿੱਗਣ ਨਾਲ 7 ਵਾਹਨ ਨੁਕਸਾਨੇ ਗਏ। ਤੜਵੀ ਨੇ ਕਿਹਾ ਕਿ ਇਸ ਪ੍ਰਭਾਵ ਕਾਰਨ ਸੜਕ ਧੱਸ ਗਈ, ਜਿਸ ਨਾਲ ਇਕ ਟੈਂਪੂ ਅਤੇ ਕੁਝ ਦੋਪਹੀਆ ਵਾਹਨਾਂ ਸਣੇ ਕੁਝ ਹੋਰ ਵਾਹਨ ਦਬ ਗਏ। 

PunjabKesari

ਇਹ ਵੀ ਪੜ੍ਹੋ : ਡਾਕਟਰ ਬਣਨ ਦਾ ਸੁਪਨਾ, ਸੁਪਨਾ ਹੀ ਰਹਿ ਗਿਆ, 3 ਭਰਾਵਾਂ ਦੀ ਹੋਈ ਦਰਦਨਾਕ ਮੌਤ

ਅਧਿਕਾਰੀ ਨੇ ਕਿਹਾ ਕਿ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ 8.30 ਵਜੇ ਖ਼ਤਮ ਹੋਏ 24 ਘੰਟਿਆਂ ਦੀ ਮਿਆਦ ਦੌਰਾਨ ਸ਼ਹਿਰ 'ਚ 114.31 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ 146.45 ਮਿਲੀਮੀਟਰ ਮੀਂਹ ਪਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਟੀਐੱਮਸੀ ਨੂੰ ਮੀਂਹ ਨਾਲ ਸੰਬੰਧਤ ਘਟਨਾਵਾਂ ਦੀਆਂ ਕੁੱਲ 36 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚ 14 ਦਰੱਖਤ ਡਿੱਗਣ ਅਤੇ 8 ਦਰੱਖਤਾਂ ਦੀਆਂ ਵੱਡੀਆਂ ਸ਼ਾਖਾਵਾਂ ਡਿੱਗਣ ਦੀਆਂ ਸ਼ਿਕਾਇਤਾਂ ਸ਼ਾਮਲ ਹਨ। ਕੰਪਲੈਕਸ ਦੀ ਕੰਧ ਡਿੱਗਣ, ਪਾਣੀ ਦੀ ਪਾਈਪਲਾਈਨ ਲੀਕ ਹੋਣ ਅਤੇ ਪਾਣੀ ਭਰਨ ਦੀਆਂ 2-2 ਸ਼ਿਕਾਇਤਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਅੱਗ ਨਾਲ ਸੰਬੰਧਤ ਇਕ ਸ਼ਿਕਾਇਤ ਦਰਜ ਕੀਤੀ ਗਈ, ਜਦੋਂ ਕਿ 6 ਹੋਰ ਸ਼ਿਕਾਇਤਾਂ ਦਾ ਵੀ ਹੱਲ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News