ਦਿੱਲੀ-NCR ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ, ਪਿਆ ਭਾਰੀ ਮੀਂਹ, ਚੱਲੀਆਂ ਤੇਜ਼ ਹਵਾਵਾਂ
Saturday, Jun 21, 2025 - 05:46 PM (IST)

ਨੈਸ਼ਨਲ ਡੈਸਕ : ਸ਼ਨੀਵਾਰ ਦੀ ਸ਼ਾਮ ਦਿੱਲੀ-ਐੱਨਸੀਆਰ ਦੇ ਲੋਕਾਂ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਰਾਹਤ ਮਿਲ ਗਈ ਹੈ। ਤੇਜ਼ ਗਰਮੀ ਅਤੇ ਹੁੰਮਸ ਨਾਲ ਜੂਝ ਰਹੇ ਇਸ ਖੇਤਰ ਵਿੱਚ ਮੌਸਮ ਅਚਾਨਕ ਬਦਲ ਗਿਆ। ਸ਼ਾਮ ਹੁੰਦੇ ਸਾਰ ਹੀ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਕਾਲੇ ਬੱਦਲਾਂ ਨੇ ਕੁਝ ਹੀ ਸਮੇਂ ਵਿੱਚ ਅਸਮਾਨ ਨੂੰ ਢੱਕ ਲਿਆ। ਇਸ ਤੋਂ ਬਾਅਦ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਅਤੇ ਮੌਸਮ ਸੁਹਾਵਣਾ ਹੋ ਗਿਆ।
ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ ਫ਼ਾਇਦਾ
ਸਮਾਚਾਰ ਏਜੰਸੀ ਏਐੱਨਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦਿੱਲੀ ਦੇ ਦੱਖਣ-ਪੱਛਮੀ ਖੇਤਰ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਆਰਕੇ ਪੁਰਮ ਦਾ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਤੇਜ਼ ਹਵਾਵਾਂ ਦੇ ਨਾਲ ਜ਼ੋਰਦਾਰ ਬਰਸਾਤ ਹੋ ਰਹੀ ਹੈ। ਜ਼ੋਰਦਾਰ ਪੈ ਰਹੇ ਮੀਂਹ ਦਾ ਨਜ਼ਾਰਾ ਦਿੱਲੀ ਦੇ ਲੋਕਾਂ ਲ਼ਈ ਸਕੂਨ ਨਾਲ ਭਰਿਆ ਹੋਇਆ ਸੀ, ਕਿਉਂਕਿ ਇਹ ਕਈ ਦਿਨਾਂ ਤੋਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਤੋਂ ਪਰੇਸ਼ਾਨ ਸਨ। ਬਰਸਾਤ ਕਾਰਨ ਦਿੱਲੀ ਦੀਆਂ ਸੜਕਾਂ 'ਤੇ ਕੁਝ ਦੇਰ ਲਈ ਪਾਣੀ ਵੀ ਜਮ੍ਹਾ ਹੋਇਆ ਪਰ ਲੋਕਾਂ ਨੇ ਇਸ ਦੌਰਾਨ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਕੁਝ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਹੋਰ ਘੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ : ਔਰਤਾਂ ਨੂੰ ਮਿਲਣ ਵਾਲੀ ਪੈਨਸ਼ਨ 'ਚ ਕੀਤਾ ਵਾਧਾ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।