ਕਸ਼ਮੀਰ ਦੇ ਬਡਗਾਮ ''ਚ ਸੁਰੱਖਿਆ ਬਲਾਂ ''ਤੇ ਪਥਰਾਅ, ਘੇਰਾਬੰਦੀ ਤੋਂ ਬੱਚ ਕੇ ਭੱਜੇ ਅੱਤਵਾਦੀ

Tuesday, Sep 08, 2020 - 03:09 AM (IST)

ਕਸ਼ਮੀਰ ਦੇ ਬਡਗਾਮ ''ਚ ਸੁਰੱਖਿਆ ਬਲਾਂ ''ਤੇ ਪਥਰਾਅ, ਘੇਰਾਬੰਦੀ ਤੋਂ ਬੱਚ ਕੇ ਭੱਜੇ ਅੱਤਵਾਦੀ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਮੁਕਾਬਲੇ ਵਾਲੀ ਥਾਂ ਨੇੜੇ ਲੋਕਾਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ ਜਿਸਦੇ ਚੱਲਦੇ ਅੱਤਵਾਦੀ ਘੇਰਾਬੰਦੀ ਤੋਂ ਬੱਚ ਕੇ ਭੱਜ ਨਿਕਲੇ। ਅਧਿਕਾਰੀਆਂ ਨੇ ਦੱਸਿਆ ਕਿ ਬਡਗਾਮ ਜ਼ਿਲ੍ਹੇ ਦੇ ਕਾਵੂਸਾ ਖੇਤਰ 'ਚ ਅੱਤਵਾਦੀਆਂ ਦੀ ਹਾਜ਼ਰੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਉੱਥੇ ਘੇਰਾਬੰਦੀ ਕਰ ਮੁਹਿੰਮ ਸ਼ੁਰੂ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਸ਼ੁਰੂ ਹੋਣ ਦੇ ਤੁਰੰਤ ਬਾਅਦ ਮੁਕਾਬਲੇ ਵਾਲੀ ਥਾਂ ਨੇੜੇ ਲੋਕ ਸੁਰੱਖਿਆ ਬਲਾਂ 'ਤੇ ਪਥਰਾਅ ਕਰਨ ਲੱਗੇ। ਇਸ 'ਤੇ ਸੁਰੱਖਿਆ ਕਰਮੀਆਂ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਉਨ੍ਹਾਂ ਦਾ ਪਿੱਛਾ ਕੀਤਾ। ਇਸ ਦੌਰਾਨ ਅੱਤਵਾਦੀ ਘੇਰਾਬੰਦੀ ਤੋਂ ਬੱਚ ਨਿਕਲਣ 'ਚ ਸਫਲ ਰਹੇ। ਝੜਪ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। 
 


author

Inder Prajapati

Content Editor

Related News