ਯੂ. ਪੀ. STF ਨੇ 25 ਹਜ਼ਾਰ ਇਨਾਮੀ ਬਦਮਾਸ਼ ਨੂੰ ਕੀਤਾ ਗ੍ਰਿਫਤਾਰ

Friday, Jun 08, 2018 - 10:11 PM (IST)

ਲਖਨਊ— ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਲੁੱਟ, ਕਤਲ ਜਿਹੇ ਅਪਰਾਧਾਂ 'ਚ ਸ਼ਾਮਲ 25 ਹਜ਼ਾਰ ਦੇ ਇਨਾਮੀ ਦੋਸ਼ੀ ਨੂੰ ਅੱਜ ਪੁਲਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਤੋਂ ਬਚਣ ਲਈ ਦੋਸ਼ੀ ਨਾਗਪੁਰ 'ਚ ਚੂੜੀਆਂ ਵੇਚ ਰਿਹਾ ਸੀ। ਲੰਬੇ ਸਮੇਂ ਤੋਂ ਪੁਲਸ ਲਈ ਪਰੇਸ਼ਾਨੀ ਦਾ ਸਬਬ ਬਣ ਚੁਕੇ ਸ਼ੇਰ ਅਲੀ ਉਰਫ ਕੁਈ ਦੇ ਨਾਗਪੁਰ 'ਚ ਮੌਜੂਦ ਹੋਣ ਦੀ ਸੂਚਨਾ ਯੂ. ਪੀ. ਐੱਸ. ਟੀ. ਐੱਫ. ਨੂੰ ਮਿਲੀ। ਐਸ. ਟੀ. ਐਫ. ਨੇ ਨਾਗਪੁਰ ਪੁਲਸ ਦੀ ਸਹਾਇਤਾ ਨਾਲ ਸ਼ੇਰ ਅਲੀ ਨੂੰ ਨਾਗਪੁਰ ਦੇ ਮੋਮੀਨਪੁਰਾ ਸÎਥਿਤ ਚੂੜੀ ਵਾਲੀ ਗਲੀ ਤੋਂ ਗ੍ਰਿਫਤਾਰ ਕਰ ਲਿਆ।
ਐੱਸ. ਐੱਸ. ਪੀ., ਐੱਸ. ਟੀ. ਐੱਫ. ਅਭਿਸ਼ੇਕ ਸਿੰਘ ਨੇ ਦੱਸਿਆ ਕਿ ਲਖੀਮਪੁਰ-ਖੀਰੀ ਤੇ ਸੀਤਾਪੁਰ 'ਚ ਕਤਲ ਤੇ ਲੁੱਟ ਦੀਆਂ ਕਈਆਂ ਘਟਨਾਵਾਂ 'ਚ ਐੱਸ. ਟੀ. ਐੱਫ. ਨੂੰ ਸ਼ਰੀਫ ਬੰਜਾਰਾ ਗੈਂਗ ਦੀ ਭਾਲ ਸੀ। ਇਸ ਗੈਂਗ ਨੇ 2016 'ਚ ਸੀਤਾਪੁਰ ਜ਼ਿਲੇ 'ਚ ਲੁੱਟ ਅਤੇ ਕਤਲ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਪੁਲਸ ਲਗਾਤਾਰ ਸ਼ਰੀਫ ਬੰਜਾਰਾ ਸਮੇਤ ਗੈਂਗ ਦੇ ਬਾਕੀ ਦੋਸ਼ੀਆਂ ਦੀ ਭਾਲ ਚੱਲ ਰਹੀ ਸੀ। ਇਸ ਵਿਚਾਲੇ ਏ. ਐੱਸ. ਪੀ. ਡਾ ਅਰਵਿੰਦ ਚਤੁਰਵੇਦੀ ਦੀ ਟੀਮ ਨੂੰ ਬੰਜਾਰਾ ਗੈਂਗ ਦੇ ਸ਼ੇਰ ਅਲੀ ਉਰਫ ਕੁਈ ਦੇ ਨਾਗਪੁਰ 'ਚ ਮੌਜੂਦ ਹੋਣ ਦੀ ਖਬਰ ਮਿਲੀ।
ਵੀਰਵਾਰ ਸ਼ਾਮ ਐਸ. ਟੀ. ਐਫ. ਨੇ ਨਾਗਪੁਰ ਕ੍ਰਾਈਮ ਬ੍ਰਾਂਚ ਦੀ ਸਹਾਇਤਾ ਨਾਲ ਸ਼ੇਰ ਅਲੀ ਨੂੰ ਗ੍ਰਿਫਤਾਰ ਕਰ ਲਿਆ। ਐੱਸ. ਟੀ. ਐੱਫ. ਮੁਤਾਬਕ ਇਹ ਗੈਂਗ ਲੁੱਟ ਅਤੇ ਕਤਲ ਤੋਂ ਇਲਾਵਾ ਮਵੇਸ਼ੀਆਂ ਦੀ ਤਸਕਰੀ 'ਚ ਵੀ ਸ਼ਾਮਲ ਹੈ। ਇਸ ਗੈਂਗ ਦਾ ਨੈੱਟਵਰਕ ਯੂ. ਪੀ. ਤੋਂ ਇਲਾਵਾ ਰਾਜਸਥਾਨ, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਨੇਪਾਲ ਤਕ ਹੈ। ਫਰਾਰੀ ਦੌਰਾਨ ਸ਼ੇਰ ਅਲੀ ਚੂੜੀਆਂ ਵੇਚਣ ਦਾ ਕੰਮ ਕਰ ਰਿਹਾ ਸੀ।
ਪੁਲਸ ਦੀ ਪੁੱਛਗਿੱਛ 'ਚ ਸ਼ੇਰ ਅਲੀ ਨੇ ਦੱਸਿਆ ਕਿ ਉਹ ਤੇ ਉਸ ਦੇ ਸਾਥੀ ਫਰਾਰੀ ਦੌਰਾਨ ਭੀੜ ਵਾਲੇ ਇਲਾਕਿਆਂ 'ਚ ਰਹਿ ਕੇ ਫੇਰੀ ਲਗਾਉਣ ਦਾ ਕੰਮ ਕਰਦੇ ਸਨ ਤਾਂ ਜੋ ਉਹ ਫੜ੍ਹੇ ਨਾ ਜਾਣ। ਸ਼ੇਰ ਅਲੀ ਨੂੰ ਨਾਗਪੁਰ ਤੋਂ 3 ਦਿਨ ਦੀ ਟ੍ਰਾਂਜਿਟ ਰਿਮਾਂਡ 'ਤੇ ਲਿਆਇਆ ਜਾ ਰਿਹਾ ਹੈ। ਉਥੇ ਹੀ ਗੈਂਗ ਲੀਡਰ ਸ਼ਰੀਫ ਬੰਜਾਰਾ 'ਤੇ 50 ਹਜ਼ਾਰ ਦਾ ਇਨਾਮ ਹੈ।
 


Related News