ਅਯੁੱਧਿਆ ''ਚ ਰਾਮ ਮੰਦਰ ਕੰਪਲੈਕਸ ''ਚ ਖੁਦਾਈ ਦੌਰਾਨ ਮਿਲੀਆਂ ਮੂਰਤੀਆਂ ਅਤੇ ਚਰਣ ਪਾਦੁਕਾ
Tuesday, Mar 23, 2021 - 01:42 AM (IST)
ਅਯੁੱਧਿਆ - ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਭਗਵਾਨ ਰਾਮ ਦਾ ਮੰਦਰ ਬਣਾਇਆ ਜਾ ਰਿਹਾ ਹੈ। ਉਸ ਮੰਦਰ ਦੇ ਨਿਰਮਾਣ ਲਈ ਨੀਂਹ ਦੀ ਖੁਦਾਈ ਕੀਤੀ ਜਾ ਰਹੀ ਹੈ। ਰਾਮ ਲਲਾ ਦੇ ਮੰਦਰ ਨਿਰਮਾਣ ਲਈ 40 ਫੀਟ ਡੂੰਘੀ ਨੀਂਹ ਦੀ ਖੁਦਾਈ ਦੌਰਾਨ ਇੱਕ ਚਰਨ ਪਾਦੁਕਾ ਸਮੇਤ ਪ੍ਰਾਚੀਨ ਪਾਸ਼ਾਣ ਖੰਡ ਅਤੇ ਕੁੱਝ ਖੰਡਿਤ ਮੂਰਤੀਆਂ ਦੇ ਰਹਿੰਦ ਖੂਹੰਦ ਮਿਲੇ ਹਨ। ਪ੍ਰਾਚੀਨ ਮੰਦਰਾਂ ਦੇ ਇਨ੍ਹਾਂ ਅਵਸ਼ੇਸ਼ਾਂ ਨੂੰ ਸ਼੍ਰੀ ਰਾਮ ਜਨਮ ਸਥਾਨ ਤੀਰਥ ਖੇਤਰ ਟਰੱਸਟ ਨੇ ਸੁਰੱਖਿਅਤ ਰਖਵਾਇਆ ਹੈ। ਪੁਰਾਤੱਤਵ ਮਹੱਤਤਾ ਦੇ ਇਨ੍ਹਾਂ ਅਵਸ਼ੇਸ਼ਾਂ ਦੀ ਪੁਰਾਤੱਤਵ ਤਰੀਕੇ ਨਾਲ ਵਿਗਿਆਨੀ ਜਾਂਚ ਕਰਾਈ ਜਾਵੇਗੀ।
ਇਸ ਤੋਂ ਪਹਿਲਾਂ ਵੀ ਜਨਮ ਸਥਾਨ ਕੰਪਲੈਕਸ ਦੇ ਸਮਤਲ ਕੰਮ ਦੇ ਦੌਰਾਨ ਕਈ ਪ੍ਰਾਚੀਨ ਰਹਿੰਦ ਖੂਹੰਦ ਪ੍ਰਾਪਤ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਪ੍ਰਾਚੀਨ ਉੱਕਰੀਆਂ ਚੱਟਾਨਾਂ ਸਾਹਮਣੇ ਆ ਚੁੱਕੀਆਂ ਹਨ। ਕੁੱਝ ਖੰਡਿਤ ਮੂਰਤੀਆਂ ਵੀ ਮਿਲੀ ਹਨ। ਪ੍ਰਾਚੀਨ ਮੰਦਰ ਨਾਲ ਸਬੰਧਿਤ ਪੱਥਰਾਂ ਦੇ ਰਹਿੰਦ ਖੂਹੰਦ ਪ੍ਰਾਪਤ ਹੋਏ ਹਨ।
ਸੀਤਾ ਰਸੋਈ ਤੋਂ ਖੁਦਾਈ ਦੌਰਾਨ ਰਸੋਈ ਨਾਲ ਸਬੰਧਤ ਪੱਥਰ ਦਾ ਵੱਡਾ ਸਿਲਬੱਟਾ ਵੀ ਪ੍ਰਾਪਤ ਹੋਇਆ ਹੈ। ਚਕਲਾ ਵੇਲਣਾ ਵੀ ਪ੍ਰਾਪਤ ਹੋਏ ਹਨ। ਇਨ੍ਹਾਂ ਤੋਂ ਇਲਾਵਾ ਮਾਨਸ ਭਵਨ ਵੱਲ ਖੁਦਾਈ ਦੌਰਾਨ ਅਤਿ ਪ੍ਰਾਚੀਨ ਭਗਵਾਨ ਸ਼੍ਰੀ ਰਾਮ ਦੀ ਚਰਣ ਪਾਦੁਕਾਵਾਂ ਵੀ ਮਿਲੀਆਂ ਹਨ। ਟਰੱਸਟ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਅਵਸ਼ੇਸ਼ਾਂ ਨੂੰ ਰਾਮ ਜਨਮ ਸਥਾਨ ਕੰਪਲੈਕਸ ਦੇ ਅਜਾਇਬ-ਘਰ ਵਿੱਚ ਹੀ ਸੁਰੱਖਿਅਤ ਰੱਖਿਆ ਗਿਆ ਹੈ।
ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਮੰਦਰ ਕੰਪਲੈਕਸ ਵਿੱਚ ਹੀ ਮਿਊਜਿਅਮ ਬਣਾ ਕੇ ਇਸ ਪ੍ਰਾਚੀਨ ਵਿਰਾਸਤ ਨੂੰ ਸ਼ਰਧਾਲੂਆਂ ਦੇ ਦਰਸ਼ਨ ਲਈ ਰੱਖਿਆ ਜਾਵੇਗਾ। ਸ਼ਰਧਾਲੂ ਰਾਮਲਲਾ ਦੇ ਦਰਸ਼ਨ ਤੋਂ ਬਾਅਦ ਇਨ੍ਹਾਂ ਪ੍ਰਾਚੀਨ ਧਾਰਮਿਕ ਅਵਸ਼ੇਸ਼ਾਂ ਦੇ ਦਰਸ਼ਨ ਕਰ ਸਕਣਗੇ। ਫਿਲਹਾਲ ਖੁਦਾਈ ਦਾ ਕੰਮ ਪੂਰਾ ਹੋ ਚੁੱਕਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।