ਤਾਮਿਲਨਾਡੂ ਦੇ ਮੰਦਰ ’ਚੋਂ 50 ਸਾਲ ਪਹਿਲਾਂ ਚੋਰੀ ਹੋਈ ਦੇਵੀ ਪਾਰਵਤੀ ਦੀ ਮੂਰਤੀ ਅਮਰੀਕਾ ’ਚ ਮਿਲੀ

08/09/2022 11:08:12 AM

ਚੇਨਈ- ਤਾਮਿਲਾਡੂ ਪੁਲਸ ਦੀ ਆਈਡਲ ਵਿੰਗ ਨੇ ਸੂਬੇ ਦੇ ਇਕ ਮੰਦਰ 'ਚੋਂ 1971 ਨੂੰ ਚੋਰੀ ਕੀਤੀ ਗਈ ਦੇਵੀ ਪਾਰਬਤੀ ਦੀ ਮੂਰਤੀ ਨੂੰ ਨਿਊਯਾਰਕ ਦੇ ਬੋਨਹਮਸ ਨੀਲਾਮੀ ਘਰ ਤੋਂ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਪਾਰਬਤੀ ਦੀ ਮੂਰਤੀ 5 ਮੂਰਤੀਆਂ ਦਾ ਹਿੱਸਾ ਸੀ, ਜਿਸ ਨੂੰ 12 ਮਈ 1971 ਨੂੰ ਕੁੰਭਕੋਣਮ ਦੇ ਨਾਦਾਪੁਰੇਸ਼ਵਰ ਮੰਦਰ ਤੋਂ ਚੋਰੀ ਕੀਤਾ ਗਿਆ ਸੀ। ਪੁਲਸ ਨੇ ਹੁਣ ਮੂਰਤੀ ਨੂੰ ਮੁੜ ਪ੍ਰਾਪਤ ਕਰਨ ਅਤੇ ਯੂਨੈਸਕੋ ਦੇ ਵਿਸ਼ਵ ਵਿਰਾਸਤ ਸੰਮੇਲਨ ਦੇ ਅਧੀਨ ਇਸ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਆਈਡਲ ਵਿੰਗ ਦੇ ਡੀ.ਜੀ.ਪੀ. ਜਯੰਤ ਮੁਰਲੀ ਨੇ ਕਿਹਾ,''ਅਸੀਂ ਇਕ ਪੁਰਤੱਤਵ ਵਿਗਿਆਨੀ ਦੀ ਮਦਦ ਮੰਗੀ, ਜਿਸ ਨੇ ਕਿਹਾ ਕਿ ਪਾਰਬਤੀ ਦੀ ਮੂਰਤੀ ਦੀ ਤਸਵੀਰ ਜੋ ਫਰੈਂਚ ਇੰਸਟੀਚਿਊਟ ਆਫ਼ ਪਾਂਡਿਚੇਰੀ 'ਚ ਰੱਖੀ ਗਈ ਸੀ ਅਤੇ ਪਾਰਬਤੀ ਦੀ ਮੂਰਤੀ ਵਿਕਰੀ 'ਤੇ ਸੀ। ਬੋਨਹਮ ਦਾ ਨੀਲਾਮੀ ਘਰ ਉਹੀ ਹੈ। ਇਸ ਦਾ ਮਤਲਬ ਹੈ ਕਿ ਬੋਨਹਮ 'ਚ ਪਾਰਬਤੀ ਦੀ ਮੂਰਤੀ ਕੁੰਭਕੋਣਮ ਦੇ ਨਾਦਾਨਪੁਰੇਸ਼ਵਰ ਮੰਦਰ ਦੀ ਹੈ।''

ਇਹ ਵੀ ਪੜ੍ਹੋ : ਦਿੱਲੀ : ਚਾਈਨੀਜ਼ ਡੋਰ ਨਾਲ 'ਫੂਡ ਡਿਲਿਵਰੀ' ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਪਿੱਛਿਓਂ ਆ ਰਹੀ ਗੱਡੀ ਨੇ ਕੁਚਲਿਆ

1971 'ਚ ਚੋਰੀ ਹੋਣ ਦੀ ਸ਼ਿਕਾਇਤ ਤੋਂ ਬਾਅਦ, ਮੰਦਰ ਦੇ ਟਰੱਸਟੀ ਕੇ. ਵਾਸੂ ਨੇ 2019 'ਚ ਇਕ ਹੋਰ ਸ਼ਿਕਾਇਤ ਦਰਜ ਕਰਵਾਈ। ਵਾਸੂ ਨੇ ਕਿਹਾ ਕਿ ਉਨ੍ਹਾਂ ਨੇ ਪੂਜਾ ਲਈ ਉੱਥੇ ਪਹੁੰਚਦੇ ਸਮੇਂ ਮੰਦਰ ਦੇ ਤਾਲੇ ਟੁੱਟੇ ਹੋਏ ਦੇਖੇ ਸਨ ਅਤੇ ਉਦੋਂ ਮੰਦਰ ਦੇ 2 ਟਰੱਸਟੀਆਂ ਨੇ ਨਚਿਆਰਕੋਈਲ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਇੰਸਪੈਕਟਰ ਨੇ ਮੰਦਰ ਦਾ ਦੌਰਾ ਕੀਤਾ ਸੀ। ਵਾਸੂ ਨੇ ਇਹ ਵੀ ਕਿਹਾ ਕਿ ਉਦੋਂ ਕੋਈ ਐੱਫ.ਆਰ.ਆਈ. ਦਰਜ ਨਹੀਂ ਕੀਤੀ ਗਈ ਸੀ ਅਤੇ ਇਸ ਲਈ ਉਹ ਸ਼ਿਕਾਇਤ ਦਰਜ ਕਰ ਰਹੇ ਸਨ। ਉਨ੍ਹਾਂ ਨੇ ਵਿਸ਼ੇਸ਼ ਅਧਿਕਾਰੀ, ਆਈਡਲ ਵਿੰਗ, ਐੱਸ.ਜੀ. ਪੋਨ ਮਾਨਿਕਵੇਲ ਕੋਲ ਸ਼ਿਕਾਇਤ ਦਰਜ ਕੀਤੀ ਅਤੇ 2019 'ਚ ਇਕ ਮਾਮਲਾ ਦਰਜ ਕੀਤਾ ਗਿਆ। ਸਟੈਚੂ ਸੈੱਲ ਮੁਤਾਬਕ 12ਵੀਂ ਸਦੀ ’ਚ ਚੋਲ ਸ਼ਾਸਨ ਦੌਰਾਨ ਤਾਂਬਾ ਮਿਸ਼ਰਤ ਧਾਤੂ ਨਾਲ ਬਣੀ ਇਸ ਮੂਰਤੀ ਦੀ ਲੰਬਾਈ 52 ਸੈਂਟੀਮੀਟਰ ਹੈ ਅਤੇ ਇਸ ਦੀ ਕੀਮਤ ਲਗਭਗ 1,68,26,143 ਰੁਪਏ ਹੈ।

ਇਹ ਵੀ ਪੜ੍ਹੋ : ਹੁਣ ਮੋਬਾਇਲ ਸਨੈਚਿੰਗ ਨਹੀਂ ਕਰ ਸਕਣਗੇ ਚੋਰ, ਦਿੱਲੀ ਪੁਲਸ ਨੇ ਬਣਾਈ ਅਜਿਹੀ ਯੋਜਨਾ


DIsha

Content Editor

Related News