ਮਹਾਤਮਾ ਗਾਂਧੀ ਦਾ ਹਵਾਲੇ ਦੇ ਕੇ ਬੋਲੇ ਨਿਤੀਸ਼ ਕੁਮਾਰ- ‘ਸ਼ਰਾਬ ਪੀਣ ਵਾਲੇ ਹਿੰਦੋਸਤਾਨੀ ਨਹੀਂ, ਮਹਾਪਾਪੀ’
Friday, Apr 01, 2022 - 11:21 AM (IST)
ਪਟਨਾ– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਜੋ ਲੋਕ ਸ਼ਰਾਬ ਪੀਂਦੇ ਹਨ, ਉਹ ਮਹਾਪਾਪੀ ਹਨ ਅਤੇ ਹਿੰਦੋਸਤਾਨੀ ਨਹੀਂ ਹਨ। ਵਿਧਾਨ ਸਭਾ ਤੋਂ ਬਿਹਾਰ ਸ਼ਰਾਬਬੰਦੀ ਕਾਨੂੰਨ ’ਚ ਬਦਲਾਅ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਹਵਾਲਾ ਦੇ ਕੇ ਇਹ ਗੱਲ ਕਹੀ। ਬਿਹਾਰ ਵਿਧਾਨ ਪਰਿਸ਼ਦ ’ਚ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਸ਼ਰਾਬ ਪੀਣ ਜਾਂਦਾ ਹੈ ਅਤੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਜਾਂਦਾ ਹੈ, ਸ਼ਰਾਬ ਬੁਰੀ ਹੈ। ਸ਼ਰਾਬਬੰਦੀ ਦੀ ਪਾਲਣਾ ਹੋਣੀ ਚਾਹੀਦੀ।
ਸੀ. ਐੱਮ. ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਸ਼ਰਾਬ ਪੀਣਾ ਬੁਰਾ ਹੈ। ਉਨ੍ਹਾਂ ਕਿਹਾ ਕਿ ਬਾਪੂ ਦੀ ਭਾਵਨਾ ਨੂੰ ਵੀ ਕੋਈ ਨਹੀਂ ਮੰਨਦਾ ਹੈ ਤਾਂ ਅਸੀਂ ਮੰਨਦੇ ਨਹੀਂ ਕਿ ਉਹ ਹਿੰਦੋਸਤਾਨੀ ਹੈ।