ਕੁਵੈਤ ਸੁਲਤਾਨ ਦੇ ਦਿਹਾਂਤ ''ਤੇ ਭਾਰਤ ''ਚ ਵੀ ਰਾਜ ਸੋਗ

Thursday, Oct 01, 2020 - 08:00 PM (IST)

ਕੁਵੈਤ ਸੁਲਤਾਨ ਦੇ ਦਿਹਾਂਤ ''ਤੇ ਭਾਰਤ ''ਚ ਵੀ ਰਾਜ ਸੋਗ

ਨਵੀਂ ਦਿੱਲੀ : ਕੁਵੈਤ ਦੇ ਸੁਲਤਾਨ ਸ਼ੇਖ ਸਬਾ ਅਲ ਅਹਿਮਦ ਅਲ ਸਬਾ ਦਾ 29 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। 91 ਸਾਲਾ ਸੁਲਤਾਨ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਅਮਰੀਕਾ ਦੇ ਇੱਕ ਹਸਪਤਾਲ 'ਚ ਆਖ਼ਰੀ ਸਾਹ ਲਈ। ਕੁਵੈਤ ਦੇ ਸਰਕਾਰੀ ਟੀ.ਵੀ. ਚੈਨਲ ਨੇ ਮੰਗਲਵਾਰ ਨੂੰ ਇਸ ਦਾ ਅਧਿਕਾਰਕ ਐਲਾਨ ਕੀਤਾ ਸੀ। 2006 'ਚ ਸ਼ੇਖ ਜਾਬੇਰ ਅਲ-ਸਬਾ ਦੀ ਮੌਤ ਤੋਂ ਬਾਅਦ ਸ਼ੇਖ ਸਬਾ ਅਲ ਅਹਿਮਦ ਨੇ ਕੁਵੈਤ ਦੀ ਗੱਦੀ ਸੰਭਾਲੀ ਸੀ। ਹੁਣ ਉਨ੍ਹਾਂ ਦੀ ਥਾਂ ਸ਼ੇਖ ਨਵਾਫ ਨੇ ਲਈ ਹੈ। ਸੁਲਤਾਨ ਅਲ ਸਬਾ ਦੇ ਰਿਸ਼ਤੇ ਭਾਰਤ ਨਾਲ ਕਾਫ਼ੀ ਚੰਗੇ ਸਨ, ਅਜਿਹੇ 'ਚ ਉਨ੍ਹਾਂ ਦੇ ਦਿਹਾਂਤ 'ਤੇ ਦੇਸ਼ 'ਚ ਵੀ ਇੱਕ ਦਿਨ ਦਾ ਰਾਜ ਸੋਗ ਰਹੇਗਾ।

ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਰਾਜ ਸੋਗ ਨਾਲ ਸਬੰਧਿਤ ਆਦੇਸ਼ ਜਾਰੀ ਕੀਤਾ। ਜਿਸ 'ਚ ਕਿਹਾ ਗਿਆ ਕਿ ਕੁਵੈਤ ਦੇ ਸੁਲਤਾਨ ਸ਼ੇਖ ਸਬਾ ਅਲ ਅਹਿਮਦ ਦੇ ਦਿਹਾਂਤ 'ਤੇ 4 ਅਕਤੂਬਰ 2020 ਨੂੰ ਇੱਕ ਦਿਨਾਂ ਰਾਜ ਸੋਗ ਦਾ ਐਲਾਨ ਕੀਤਾ ਜਾਂਦਾ ਹੈ। ਇਸ ਦੌਰਾਨ ਦੇਸ਼ਭਰ 'ਚ ਜਿਨ੍ਹਾਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ, ਉੱਥੇ ਐਤਵਾਰ ਨੂੰ ਝੰਡਾ ਅੱਧਾ ਝੁੱਕਿਆ ਰਹੇਗਾ। ਇਸ ਤੋਂ ਇਲਾਵਾ ਦੇਸ਼ਭਰ 'ਚ ਕਿਸੇ ਤਰ੍ਹਾਂ ਦੇ ਸਰਕਾਰੀ, ਮਨੋਰੰਜਨ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਨਹੀਂ ਹੋਣਗੇ।

ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਕੁਵੈਤ ਦੇ ਰਿਸ਼ਤੇ ਕਾਫ਼ੀ ਚੰਗੇ ਹਨ। ਸੁਲਤਾਨ ਦੇ ਦਿਹਾਂਤ 'ਤੇ ਪੀ.ਐੱਮ. ਮੋਦੀ  ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੁਵੈਤ ਦੇ ਅਮੀਰ ਸ਼ੇਖ ਸਬਾ ਅਲ ਅਹਿਮਦ ਦੇ ਦਿਹਾਂਤ ਦੀ ਖ਼ਬਰ ਨਾਲ ਦੁਖੀ ਹਾਂ। ਦੁੱਖ ਦੀ ਇਸ ਘੜੀ 'ਚ ਅਸੀਂ ਸ਼ੇਖ ਦੇ ਪਰਿਵਾਰ ਅਤੇ ਕੁਵੈਤ ਦੇ ਲੋਕਾਂ ਨੂੰ ਸੰਵੇਦਨਾ ਜ਼ਾਹਰ ਕਰਦੇ ਹਾਂ। ਅੱਜ, ਕੁਵੈਤ ਅਤੇ ਅਰਬ ਦੁਨੀਆ ਨੇ ਇੱਕ ਪਿਆਰਾ ਨੇਤਾ, ਭਾਰਤ ਨੇ ਇੱਕ ਕਰੀਬੀ ਦੋਸਤ ਅਤੇ ਦੁਨੀਆ ਨੇ ਇੱਕ ਮਹਾਨ ਰਾਜਨੇਤਾ ਗੁਆ ਦਿੱਤਾ ਹੈ। ਸ਼ੇਖ ਸਬਾ ਅਲ ਅਹਿਮਦ ਨੇ ਸਾਡੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਅਤੇ ਕੁਵੈਤ 'ਚ ਹਮੇਸ਼ਾ ਭਾਰਤੀ ਸਮੁਦਾਏ ਦਾ ਵਿਸ਼ੇਸ਼ ਧਿਆਨ ਰੱਖਿਆ।


author

Inder Prajapati

Content Editor

Related News