ਰਾਜ ਸਰਕਾਰ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ''ਚ ਸਮਰਥ ਹੈ : ਰਿਜੀਜੂ

Monday, Jun 19, 2017 - 12:18 AM (IST)

ਰਾਜ ਸਰਕਾਰ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ''ਚ ਸਮਰਥ ਹੈ : ਰਿਜੀਜੂ

ਜੰਮੂ — ਕੇਂਦਰੀ ਮੰਤਰੀ ਕਿਰਣ ਰਿਜੀਜੂ ਨੇ ਐਤਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਘਾਟੀ ਦੀ ਸਥਿਤੀ ਨਾਲ ਨਜਿੱਠਣ 'ਚ ਸਮਰਥ ਹੈ ਅਤੇ ਕੇਂਦਰ ਸਰਕਾਰ ਰਾਜ 'ਚ ਸ਼ਾਂਤੀ ਬਹਾਲ ਕਰਨ ਦੇ ਹਰ ਸੰਭਵ ਸਹਿਯੋਗ ਕਰੇਗੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਰਾਜ ਸਰਕਾਰ ਇਸ ਨਾਲ ਨਜਿੱਠਣ 'ਚ ਸਮਰਥ ਹੈ। ਕੇਂਦਰ ਸਰਕਾਰ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਾਵੇਗੀ। ਐੱਸ. ਐੱਸ. ਬੀ. ਵੱਲੋਂ ਆਯੋਜਿਤ ਊਰਜਾ ਫੁੱਟਬਾਲ ਟੂਰਨਾਮੈਂਟ ਦੇ ਆਖਰੀ ਮੈਚ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਇਥੇ ਆਏ ਰਿਜੀਜੂ ਨੇ ਕਿਹਾ ਕਿ ਸੁਰੱਖਿਆ ਨਾਲ ਸਮਝੌਤਾ ਕਦੇ ਨਹੀਂ ਕੀਤਾ ਜਾਵੇਗਾ। ਅੱਤਵਾਦੀਆਂ ਵੱਲੋਂ ਪੁਲਸ ਨੂੰ ਸਿੱਧੇ ਨਿਸ਼ਾਨਾ ਬਣਾਏ ਜਾਣ ਨਾਲ ਨਜਿੱਠਣ ਦੀ ਸਰਕਾਰ ਦੀ ਨੀਤੀ ਦੇ ਬਾਰੇ 'ਚ ਪੁੱਛਣ 'ਤੇ ਉਨ੍ਹਾਂ ਨੇ ਕਿਹਾ, ''ਸਾਰੀ ਰਣਨੀਤੀ ਰਾਜ ਸਰਕਾਰ ਦੇ ਨਾਲ ਸਲਾਹ ਕਰ ਬਣਾਈ ਜਾਣੀ ਹੈ, ਕਿਉਂਕਿ ਜੰਮੂ ਕਸ਼ਮੀਰ 'ਚ ਸਾਡੀ ਚੁਣੀ ਹੋਈ ਸਰਕਾਰ ਹੈ। ਉਨ੍ਹਾਂ ਨੇ ਕਿਹਾ, ''ਰਾਜ ਸਰਕਾਰ ਦੀ ਜਾਣਕਾਰੀ ਅਤੇ ਰਣਨੀਤੀ ਨੂੰ ਪਹਿਲ ਦਿੱਤੀ ਜਾਣੀ ਹੈ।


Related News