ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ ਬਾਰੇ ਜੰਮੂ-ਕਸ਼ਮੀਰ ਦੇ DGP ਦਾ ਬਿਆਨ ਆਇਆ ਸਾਹਮਣੇ

Saturday, Jan 01, 2022 - 12:35 PM (IST)

ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ ਬਾਰੇ ਜੰਮੂ-ਕਸ਼ਮੀਰ ਦੇ DGP ਦਾ ਬਿਆਨ ਆਇਆ ਸਾਹਮਣੇ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਵਿਚ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਮਚੀ ਭੱਜ-ਦੌੜ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਘਟਨਾ ਬਾਬਤ ਜਾਣਕਾਰੀ ਦਿੰਦੇ ਹੋਏ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਗਏ ਕੁਝ ਨੌਜਵਾਨਾਂ ਵਿਚਾਲੇ ਮਾਮੂਲੀ ਬਹਿਸਬਾਜ਼ੀ ਕਾਰਨ ਵੈਸ਼ਨੋ ਦੇਵੀ ਤੀਰਥ ਅਸਥਾਨ ’ਚ ਭੱਜ-ਦੌੜ ਦੀ ਸਥਿਤੀ ਬਣੀ, ਜਿਸ ਵਿਚ ਬਦਕਿਸਮਤੀ ਨਾਲ 12 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਮਚੀ ਭੱਜ-ਦੌੜ; 12 ਦੀ ਮੌਤ, ਇਨ੍ਹਾਂ ਨੰਬਰਾਂ ’ਤੇ ਕਾਲ ਕਰ ਕੇ ਲਓ ਆਪਣਿਆਂ ਦੀ ਜਾਣਕਾਰੀ

PunjabKesari

ਘਟਨਾ ਲੱਗਭਗ 2:45 ਵਜੇ ਵਾਪਰੀ। ਬਹਿਸਬਾਜ਼ੀ ਕਾਰਨ ਲੋਕਾਂ ਵਿਚਾਲੇ ਧੱਕਾ-ਮੱਕੀ ਹੋਈ ਅਤੇ ਫਿਰ ਭੱਜ-ਦੌੜ ਮਚ ਗਈ। ਜਾਣਕਾਰੀ ਮੁਤਾਬਕ ਭੱਜ-ਦੌੜ ਮੰਦਰ ਦੇ ਗਰਭ ਗ੍ਰਹਿ ਦੇ ਬਾਹਰ ਗੇਟ ਨੰਬਰ-3 ਕੋਲ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ’ਤੇ ਮਾਤਾ ਦੇ ਦਰਬਾਰ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ ਹਨ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਘਟਨਾ: ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਇਨ੍ਹਾਂ ਆਗੂਆਂ ਨੇ ਜਤਾਇਆ ਦੁੱਖ

ਦਿਲਬਾਗ ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਟਨਾ ਬਹੁਤ ਹੀ ਬਦਕਿਸਮਤੀਪੂਰਨ ਹੈ। ਪੁਲਸ ਅਤੇ ਹੋਰ ਅਧਿਕਾਰੀਆਂ ਨੇ ਸਥਿਤੀ ’ਤੇ ਸਮੇਂ ਰਹਿੰਦੇ ਕਾਬੂ ਪਾ ਲਿਆ। ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਕੁਝ ਨੌਜਵਾਨਾਂ ਮੁੰਡਿਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਅਤੇ ਕੁਝ ਹੀ ਸਕਿੰਟਾਂ ਦੇ ਅੰਦਰ ਭੱਜ-ਦੌੜ ਦੀ ਸਥਿਤੀ ਪੈਦਾ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਭੀੜ ’ਚ ਵਿਵਸਥਾ ਤੁਰੰਤ ਬਹਾਲ ਕਰ ਲਈ ਗਈ ਪਰ ਉਸ ਸਮੇਂ ਤੱਕ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਸੀ। ਓਧਰ ਪੁਲਸ ਮੁਖੀ ਨੇ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲਾਂ ’ਚ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਦਾ ਇਲਾਜ ਮਾਤਾ ਵੈਸ਼ਨੋ ਦੇਵੀ ਨਾਰਾਇਣ ਸੁਪਰਸਪੈਸ਼ਲਿਸਟੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


author

Tanu

Content Editor

Related News