ਸੇਂਟ ਸਟੀਫਨ ਕਾਲਜ ਨੇ 145 ਸਾਲ ਦੇ ਇਤਿਹਾਸ ''ਚ ਪਹਿਲੀ ਵਾਰ ਨਿਯੁਕਤ ਕੀਤੀ ਮਹਿਲਾ ਪ੍ਰਿੰਸੀਪਲ

Wednesday, May 13, 2026 - 01:23 PM (IST)

ਸੇਂਟ ਸਟੀਫਨ ਕਾਲਜ ਨੇ 145 ਸਾਲ ਦੇ ਇਤਿਹਾਸ ''ਚ ਪਹਿਲੀ ਵਾਰ ਨਿਯੁਕਤ ਕੀਤੀ ਮਹਿਲਾ ਪ੍ਰਿੰਸੀਪਲ

ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ (ਡੀਯੂ) ਦੇ ਸੇਂਟ ਸਟੀਫਨ  ਕਾਲਜ ਨੇ ਆਪਣੇ 145 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਮਹਿਲਾ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਹੈ। ਇਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਪ੍ਰੋਫੈਸਰ ਸੁਸਾਨ ਏਲੀਆਸ ਨੂੰ ਕਾਲਜ ਦੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਦਿੱਲੀ ਦੇ ਬਿਸ਼ਪ ਅਤੇ ਕਾਲਜ ਦੇ ਪ੍ਰਧਾਨ ਰਾਈਟ ਰੇਵਰੇਂਡ ਡਾ. ਪਾਲ ਸਵਰੂਪ ਵਲੋਂ ਦਸਤਖ਼ਤ ਕੀਤੇ ਗਏ ਨੋਟੀਫਿਕੇਸ਼ਨ 'ਚ ਕਿਹਾ ਗਿਆ,''ਕਾਲਜ ਦੀ ਸਰਵਉੱਚ ਕੌਂਸਲ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪ੍ਰੋ. ਸੁਸਾਨ ਏਲੀਆਸ ਇਕ ਜੂਨ 2026 ਤੋਂ ਕਾਲਜ ਦੀ 14ਵੀਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲੇਗੀ ਅਤੇ ਉਹ ਇਸ ਦੀ ਮਹਿਲਾ ਪ੍ਰਿੰਸੀਪਲ ਵੀ ਹੋਵੇਗੀ।''

ਏਲੀਆਸ ਦੇ 'ਲਿੰਕਡਇਨ ਪ੍ਰੋਫਾਈਲ' ਅਨੁਸਾਰ, ਉਨ੍ਹਾਂ ਨੇ ਜਨਵਰੀ ਤੋਂ ਮਈ 2026 ਤੱਕ ਉੱਤਰ ਪ੍ਰਦੇਸ਼ ਦੇ ਲਖਨਊ 'ਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ 'ਚ ਪ੍ਰੋ. ਵਾਈਸ ਚਾਂਸਲਰ (ਸੋਧ) ਵਜੋਂ ਕੰਮ ਕੀਤਾ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਅਕਤੂਬਰ 2024 ਤੋਂ ਦਸੰਬਰ 2025 ਤੱਕ ਹਿੰਦੁਸਤਾਨ ਯੂਨੀਵਰਸਿਟੀ 'ਚ ਡਾਇਰੈਕਟਰ (ਸੋਧ) ਦੇ ਰੂਪ 'ਚ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਵੇਲੋਰ ਇੰਸਟੀਚਿਊਟ ਆਫ਼ ਤਕਨਾਲੋਜੀ 'ਚ ਵੀ ਕਈ ਅਹੁਦਿਆਂ 'ਤੇ ਕੰਮ ਕੀਤਾ ਹੈ, ਜਿਨ੍ਹਾਂ 'ਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਸਕੂਲ ਦੀ ਪ੍ਰੋਫੈਸਰ ਅਤੇ ਡੀਨ, ਸੈਂਟਰ ਫਾਰ ਐਡਵਾਂਸਡ ਡਾਟਾ ਸਾਇੰਸ 'ਚ ਪ੍ਰੋਫੈਸਰ ਅਤੇ ਡਿਪਟੀ ਡਾਇਰੈਕਟਰ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਸਕੂਲ ਦੀ ਐਸੋਸੀਏਟ ਪ੍ਰੋਫੈਸਰ ਅਤੇ ਵਿਭਾਗ ਦੇ ਮੁਖੀ ਸ਼ਾਮਲ ਹਨ। ਸੇਂਟ ਸਟੀਫੰਸ ਕਾਲਜ ਦੀ ਸਥਾਪਨਾ ਇਕ ਫਰਵਰੀ 1881 ਨੂੰ ਕੈਂਬਰਿਜ ਮਿਸ਼ਨ ਟੂ ਦਿੱਲੀ ਨੇ ਸੋਸਾਇਟੀ ਫਾਰ ਦਿ ਪ੍ਰੋਪੇਗੇਸ਼ਨ ਆਫ਼ ਦਿ ਗਾਸਪੇਲ ਦੇ ਸਹਿਯੋਗ ਨਾਲ ਕੀਤੀ ਸੀ। ਸੈਮੁਅਲ ਸਕਾਟ ਆਲਨਟ ਇਸ ਦੇ ਸੰਸਥਾਪਕ ਅਤੇ ਪਹਿਲੇ ਪ੍ਰਿੰਸੀਪਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News