ਗ੍ਰਹਿ ਮੰਤਰਾਲਾ ਨੇ SSB ਦੇ ਡੀ.ਜੀ. ਨੂੰ ਸੌਂਪਿਆ BSF ਦਾ ਐਡੀਸ਼ਨਲ ਚਾਰਜ
Saturday, Aug 03, 2024 - 05:55 PM (IST)

ਨਵੀਂ ਦਿੱਲੀ (ਭਾਸ਼ਾ)- ਸਸ਼ਸਤਰ ਸੀਮਾ ਬਲ (ਐੱਸ.ਐੱਸ.ਬੀ.) ਦੇ ਡਾਇਰੈਕਟਰ ਜਨਰਲ (ਡੀ.ਜੀ.) ਦਲਜੀਤ ਸਿੰਘ ਚੌਧਰੀ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦਾ ਐਡੀਸ਼ਨਲ ਚਾਰਜ ਸੰਭਾਲਣਗੇ। ਕੇਂਦਰ ਨੇ ਸ਼ੁੱਕਰਵਾਰ ਨੂੰ ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ (ਡੀ.ਜੀ.) ਨਿਤਿਨ ਅਗਰਵਾਲ ਅਤੇ ਉਨ੍ਹਾਂ ਦੇ ਡਿਪਟੀ ਵਿਸ਼ੇਸ਼ ਡੀ.ਜੀ. (ਪੱਛਮ) ਵਾਈ.ਬੀ. ਖੁਰਾਨੀਆ ਨੂੰ ਤੁਰੰਤ ਪ੍ਰਭਾਵ ਤੋਂ ਉਨ੍ਹਾਂ ਦੇ ਮੂਲ ਰਾਜ ਕੈਡਰ 'ਚ ਵਾਪਸ ਭੇਜ ਦਿੱਤਾ ਸੀ। ਅਗਰਵਾਲ 1989 ਬੈਚ ਦੇ ਕੇਰਲ ਕੈਡਰ ਦੇ ਅਧਿਕਾਰੀ ਹਨ। ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਕੈਡਰ ਦੇ 1990 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਚੌਧਰੀ ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਦੇ ਅਹੁਦੇ ਦਾ ਐਡੀਸ਼ਨਲ ਚਾਰਜ 'ਇਸ ਅਹੁਦੇ 'ਤੇ ਨਿਯਮਿਤ ਰੂਪ ਨਾਲ ਨਿਯੁਕਤੀ ਹੋਣ ਤੱਕ ਜਾਂ ਅਗਲੇ ਆਦੇਸ਼ ਤੱਕ, ਜੋ ਵੀ ਪਹਿਲੇ ਹੋਵੇ' ਸੰਭਾਲਣਗੇ।''
ਚੌਧਰੀ ਐੱਸ.ਐੱਸ.ਬੀ. ਦੇ ਡਾਇਰੈਕਟਰ ਜਨਰਲ ਹਨ। ਐੱਸ.ਐੱਸ.ਬੀ. ਨੇਪਾਲ ਅਤੇ ਭੂਟਾਨ ਨਾਲ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕਰਦਾ ਹੈ। ਅਗਰਵਾਲ ਨੇ ਪਿਛਲੇ ਸਾਲ ਜੂਨ 'ਚ ਸਰਹੱਦੀ ਸੁਰੱਖਿਆ ਫ਼ੋਰਸ ਦੇ ਮੁਖੀ ਦਾ ਚਾਰਜ ਸੰਭਾਲਿਆ ਸੀ। ਵਿਸ਼ੇਸ਼ ਡੀ.ਜੀ. (ਪੱਛਮ) ਵਜੋਂ ਖੁਰਾਨੀਆ ਪਾਕਿਸਤਾਨੀ ਸਰਹੱਦ 'ਤੇ ਸੁਰੱਖਿਆ ਫ਼ੋਰਸ ਦੀ ਅਗਵਾਈ ਕਰ ਰਹੇ ਸਨ। ਬੀ.ਐੱਸ.ਐੱਫ. ਦੇ 2 ਸੀਨੀਅਰ ਅਧਿਕਾਰੀਆਂ ਨੂੰ ਹਟਾਉਣ ਸੰਬੰਧੀ ਸਰਕਾਰ ਦਾ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਭਾਰਤ-ਪਾਕਿਸਤਾਨ 'ਤੇ ਜੰਮੂ ਖੇਤਰ 'ਚ ਅੱਤਵਾਦੀ ਹਮਲੇ ਹੋਏ ਹਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸੁਰੱਖਿਆ ਕਰਮੀਆਂ ਦੇ ਨਾਲ-ਨਾਲ ਨਾਗਰਿਕ ਵੀ ਮਾਰੇ ਗਏ ਹਨ। ਬੀ.ਐੱਸ.ਐੱਫ. 'ਤੇ ਭਾਰਤ ਦੇ ਪੱਛਮੀ ਹਿੱਸੇ 'ਚ ਭਾਰਤ-ਪਾਕਿਸਤਾਨ ਸਰਹੱਦ ਅਤੇ ਪੂਰਬ 'ਚ ਬੰਗਲਾਦੇਸ਼ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8